ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਸੰਸਥਾ ਦੀਆਂ
ਵਿਦਿਆਰਥਣਾਂ ਨੇ 43ਵੀਂ ਜੂਡੋ ਡਿਸਟ੍ਰਿਕ ਚੈਪੀਅਨਸ਼ਿਪ ਜਲੰਧਰ ਦੌਰਾਨ ਪੰਜ ਚਾਂਦੀ ਦੇ ਮੈਡਲ ਅਤੇ
ਦੋ ਕਾਂਸੀ ਦੇ ਮੈਡਲਾਂ ਨਾਲ ਸੀਨੀਅਰ ਵਰਗ ਵਿਚ ਓਵਰ-ਆਲ-ਰਨਰ ਅੱਪ ਵਜੌ ਜਿੱਤ ਪ੍ਰਾਪਤ ਕਰਕੇ ਕਾਲਜ ਦਾ
ਨਾਮ ਰੋਸ਼ਨ ਕੀਤਾ। ਸੀਨੀਅਰ ਕੈਟਾਗਰੀ ਵਿਚ ਲਵਲੀ ਨੇ 48 ਕਿਲੋਗ੍ਰਾਮ ਵਿਚ ਚਾਂਦੀ ਦਾ ਮੈਡਲ ਜਿੱਤਿਆ,
ਨਿਸ਼ਾ ਨੇ 63 ਕਿਲੋਗ੍ਰਾਮ ਵਿਚ ਚਾਂਦੀ ਦਾ ਮੈਡਲ ਹਾਸਲ ਕੀਤਾ, ਪ੍ਰਿਆ ਨਾਹਰ ਨੇ 70 ਕਿਲੋਗ੍ਰਾਮ
ਵਿਚ ਚਾਂਦੀ ਦਾ ਮੈਡਲ ਜਿੱਤਿਆ ਅਤੇ ਪੱਲਵੀ ਨੇ 78 ਕਿਲੋਗ੍ਰਾਮ ਵਿਚ ਚਾਂਦੀ ਮੈਡਲਾਂ ਨੂੰ ਪ੍ਰਾਪਤ
ਕੀਤਾ। ਇਹ ਮੁਕਾਬਲੇ 16 ਅਤੇ 17 ਅਕਤੂਬਰ 2021 ਨੂੰ ਹੋਏ । ਇਸ ਪ੍ਰਾਪਤੀ ਤੇ ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਰੀਰਕ ਸਿੱਖਿਆ ਵਿਭਾਗ ਦੀ
ਸਹਾਇਕ ਪ੍ਰੋਫੈਸਰ ਮੈਡਮ ਪਰਮਿੰਦਰ ਕੌਰ ਦੇ ਸਫਲ ਮਾਰਗ ਦਰਸ਼ਨ ਦੀ ਸ਼ਲਾਘਾ ਕੀਤੀ।