ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗਰੈਜੂਏਟ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ
ਵਿਦਿਆਰਥੀਆਂ ਅਤੇ ਕਾਲਜ ਦੇ ਐਨ.ਐਸ.ਐਸ. ਵਲੰਟੀਅਰ ਨੇ ਕਾਲਜ ਵਿਚ 10 ਤੋਂ 14 ਅਕਤੂਬਰ
2021 ਤੱਕ ਸਪਾਈਸਮੇਕੇ (ਅਨੁਭਵ-3) ਦੇ ਅਧੀਨ ਭਾਰਤੀ ਰਵਾਇਤੀ ਚਿੱਤਰਕਾਰੀ) ਪੱਟ ਚਿੱਤਰ ਤੇ
ਤਿੰਨ ਦਿਨਾਂ ਦੀ ਆਨਲਾਇਨ ਆਯੋਜਿਤ ਵਰਕਸ਼ਾਪ ਵਿਚ ਭਾਗ ਲਿਆ। ਇਸ ਵਰਕਸ਼ਾਪ ਵਿਚ ਡਾ. ਕਿਰਨ ਸੇਠ,
ਆਈ. ਆਈ. ਟੀ. ਦਿੱਲੀ ਵਿਖੇ ਐਮ ਰੀਟਸ ਦੇ ਪ੍ਰੋਫੈਸਰ ਸਪਾਈਸਮੇਕੇ ਦੇ ਸੰਸਥਾਪਕ ਹਨ ਅਤੇ
ਭਾਰਤ ਦੇ ਸੁਤੰਤਰਾ ਦੇ 75ਵੇ ਸਾਲ ਵਿਚ ਉਨਾਂ ਨੇ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ
ਮਨਾਂਉਦਿਆਂ 150+ਵਰਕਸ਼ਾਪਸ ਕਰਵਾਈਆਂ, ਜੋ ਭਾਰਤੀ ਕਲਾਸੀਕਲ ਡਾਂਸ, ਹਿੰਦੂਸਤਾਨੀ ਅਤੇ
ਕਾਰਨੇਟਿਕ ਮਿਊਜ਼ਿਕ, ਫੋਕ ਆਂਟਸ ਅਤੇ ਟਰੀਡੀਸ਼ਨਲ ਪੈਂਟਿੰਗ ਅਧਾਰਿਤ ਸਨ। ਵਿਸ਼ਵ ਅਤੇ ਭਾਰਤ ਪੱਧਰ
ਤੇ 15000 ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀਆਂ ਗਈਆਂ, ਜਿਸ ਵਿਚ ਭਾਰਤ
ਦੇ ਨਾਲ–ਨਾਲ ਜਪਾਨ, ਸਾਊਥ ਕੋਰੀਆਂ, ਸਿੰਘਾਪੁਰ, ਮਲੇਸ਼ੀਆਂ, ਬੰਗਲਾਦੇਸ਼,  ਲੰਕਾ,
ਯੂ.ਏ.ਈ ਦੇ ਵਿਦਿਆਰਥੀ ਵੀ ਸਾਮਿਲ ਸੀ। ਇਹਨਾਂ ਵਰਕਸ਼ਾਪ ਦੇ ਗੁਰੂਆਂ ਨੁੰ ਵੱਡੇ ਪੱਧਰ
ਉੱਤੇ ਅਵਾਰਡ ਪ੍ਰਾਪਤ ਹਨ ਜਿਵੇ ਪਦਮਾ ਅਤੇ ਸੰਗੀਤ ਨਾਟਕ ਅਕੈਡਮੀ ਅਵਾਰਡ ਨੈਸ਼ਨਲ ਅਤੇ ਸਟੇਟ
ਲੈਵਲ ਅਵਾਰਡ ਅਤੇ ਇਹ ਆਪਣੇ ਫੀਲਡ ਵਿਚ ਮਾਸਟਰ ਕਰਾਫਟਸਮੈਨ ਹਨ ਇਸ ਵਰਕਸ਼ਾਪ ਦਾ ਮੁੱਖ
ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾ ਨੂੰ ਨਿਖਾਰਨਾ ਅਤੇ ਸ਼ਿਖਰ ਤੱਕ ਪਹੁੰਚਾਉਣਾ ਸੀ।
ਇਸ ਪੰਜ ਦਿਨਾਂ ਵਰਕਸ਼ਾਪ ਦੇ ਦੌਰਾਨ ਵਿਦਿਆਰਥੀਆਂ ਨੇ ਯੋਗਾ ਮੈਡੀਟੇਸ਼ਨ ਅਤੇ ਗੁਰਬਾਣੀ
ਮੈਡੀਟੇਸ਼ਨ ਵੀ ਕੀਤੀ । ਮੈਡਮ ਨਵਜੋਤ ਨੇ ਇਸ ਪੰਜ ਦਿਨਾਂ ਵਰਕਸ਼ਾਪ ਲਈ ਸਪਾਈਸਮੇਸੀ ਦੀ ਸ਼ਲਾਘਾ
ਕੀਤੀ ਅਤੇ ਪੀ. ਜੀ. ਵਿਭਾਗ ਫੈਸ਼ਨ ਡਿਜ਼ਾਇਨਿੰਗ ਦੇ ਹੈਡ ਮੈਡਮ ਮਨਜੀਤ ਕੌਰ ਦੀ ਇਸ ਉਪਰਾਲੇ ਲਈ
ਸਰਾਹਨਾ ਕੀਤੀ ਅਤੇ ਨਾਲ ਹੀ ਮੈਡਮ ਆਤਮਾ ਸਿੰਘ, ਮੈਡਮ ਮਨੀਤਾ ਨੂੰ ਅਜਿਹੀਆਂ
ਗਤੀਵਿਧੀਆਂ ਕਰਵਾਉਣ ਲਈ ਹੱਲਾਂਸ਼ੇਰੀ ਦਿੱਤੀ।

ਇਸ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ
ਸਰੀਰਕ ਸਿੱਖਿਆ ਵਿਭਾਗ ਦੀ ਸਹਾਇਕ ਪ੍ਰੋਫੈਸਰ ਮੈਡਮ ਪਰਮਿੰਦਰ ਕੌਰ ਦੇ ਸਫਲ ਮਾਰਗ ਦਰਸ਼ਨ ਦੀ
ਸ਼ਲਾਘਾ ਕੀਤੀ।