ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਪੋਸਟ ਗ੍ਰੈਜ ̈ਏਟ ਪੰਜਾਬੀ ਵਿਭਾਗ ਵੱਲੋਂ ਰ ̈-ਬ-ਰ ̈
ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੋਠੋਹਾਰੀ, ਪੰਜਾਬੀ, ਅਤੇ ਹਿੰਦੀ ਕਵੀ ਵਜੋਂ
ਪਛਾਣ ਰੱਖਦੇ ਸਵਾਮੀ ਅੰਤਰ ਨੀਰਵ (ਕਲਮੀ ਨਾਮ) ਅਤੇ ਜਿਨ੍ਹਾਂ ਦਾ ਕਾਗਜ਼ੀ ਨਾਮ ਗੁਰਵਿੰਦਰ ਸਿੰਘ
ਹੈ ਨੇ ਮੁੱਖ ਮਹਿਮਾਨ ਦੇ ਰ ̈ਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਵੀ
ਮੌਜ ̈ਦ ਸਨ ਸ. ਨਰਿੰਦਰ ਸਿੰਘ ਸੱਤੀ ਵੀ ਤੌਰ ਤੇ ਪਹੁੰਚੇ। ਇਸ ਸਮੇਂ ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਅਤੇ ਵਿਭਾਗ ਦੀ ਮੁਖੀ ਡਾ. ਅਕਾਲ ਅੰਮ੍ਰਿਤ ਕੌਰ ਜੀ ਨੇ ਆਏ ਹੋਏ
ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਵਿਦਿਆਰਥਣਾਂ ਨੂੰ ਕਵੀ
ਸਵਾਮੀ ਅੰਤਰ ਨੀਰਵ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਤੋਂ ਜਾਣ ̈ ਕਰਵਾਇਆ। ਉਨ੍ਹਾਂ ਕਵੀ ਦਾ
ਪਹਿਲਾ ਕਾਵਿ ਸੰਗ੍ਰਹਿ “ਕੁਝ ਬਾਕੀ ਐ” ਜਿਸ ਰਾਹੀਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ
ਮਿਲੀ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਨਵੀਂ ਕਾਵਿ ਸੰਗ੍ਰਹਿ ਪੁਸਤਕ “ਨਹੀਂ” ਪੜ੍ਹਨ
ਲਈ ਪ੍ਰੇਰਿਤ ਕੀਤਾ। ਇਸ ਸਮੇਂ ਕਵੀ ਸਵਾਮੀ ਅੰਤਰ ਨੀਰਵ ਜੀ ਨੇ ਵਿਦਿਆਰਥਣਾਂ ਨੂੰ ਸੰਬੋਧਿਤ
ਕਰਦਿਆਂ ਗੁਰ ̈ ਨਾਨਕ ਦੇਵ ਜੀ ਨਾਲ ਸਬੰਧਿਤ ਜਨਮ ਸਾਖੀਆਂ ਦਾ ਉਚਾਰਨ ਕਰਦਿਆਂ ਜੀਵਨ ਸਿਧਾਂਤਾਂ
ਨੂੰ ਨਿਸ਼ਚਿਤ ਕਰਨ ਬਾਰੇ ਪ੍ਰੇਰਿਆ। ਉਪਰੰਤ ਉਨ੍ਹਾਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਸਵੈ ਰਚਿਤ
ਕਵਿਤਾਵਾਂ ਜਿਵੇਂ ਅੱਠ ਤੱਤ, ਸ਼ਾਂਤੀ ਸੰਦੇਸ਼, ਮਾਂ, ਆਦਿ ਕਵਿਤਾਵਾਂ ਉਚਾਰੀਆਂ।
ਉਨ੍ਹਾਂ ਵਿਦਿਆਰਥਣਾਂ ਨੂੰ ਕਵਿਤਾ ਲਿਖਣ ਪੜ੍ਹਨ ਦੇ ਗੁਰ ਵੀ ਦੱਸੇ। ਅੰਤ ਵਿਚ ਪ੍ਰਿੰਸੀਪਲ ਡਾ. ਨਵਜੋਤ
ਜੀ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਗਤੀਵਿਧੀ ਦੇ ਸਫਲ ਆਯੋਜਨ ਲਈ ਮੈਡਮ ਨੇ ਇਕ
ਪੋਸਟ ਗ੍ਰੈਜ ̈ਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਆਕਾਲ ਅੰਮ੍ਰਿਤ ਕੌਰ ਅਤੇ ਸਹਾਇਕ ਪ੍ਰੋਫੈਸਰ
ਸਿਮਰਜੀਤ ਕੌਰ ਦੀ ਸ਼ਲਾਘਾ ਕੀਤੀ।