ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਬੀ.ਏ ਸਮੈਸਟਰ-
ਪੰਜਵਾ(ਜਿਓਗ੍ਰਾਫੀ ਆਨਰਜ਼) ਵਿੱਚ ਯੂਨੀਵਰਸਿਟੀ ਪੱਧਰ ਤੇ ਹਾਸਿਲ ਕੀਤੀਆਂ ਪੁਜ਼ੀਸ਼ਨਾਂ।
ਲਾਇਲਪੁਰ ਖਾਲਸਾ ਫਾਰ ਵਿਮਨ, ਜਲੰਧਰ ਦੀਆਂ ਵਿਦਿਆਰਥਣ ਗੁਰਨੀਕ ਭੰਡਾਲ ਨੇ ਬੀ.ਏ. ਸਿਮੈਸਟਰ
ਪੰਜਵਾ (ਜਿਓਗ੍ਰਾਫੀ ਆਨਰਜ਼) ਵਿੱਚ 80% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਦੂਜਾ ਸਥਾਨ ਅਤੇ
ਜੰਨਤ ਨੇ ਬੀ.ਏ. ਸਿਮੈਸਟਰ ਪੰਜਵਾ (ਜਿਓਗ੍ਰਾਫੀ ਆਨਰਜ਼) ਵਿਚ 72% ਅੰਕ ਹਾਸਿਲ ਕਰਕੇ ਗੁਰੂ ਨਾਨਕ
ਦੇਵ ਯੂਨੀਵਰਸਿਟੀ ਵਿਚ ਛੇਵਾ ਸਥਾਨ ਹਾਸਿਲ ਕੀਤਾ। ਕੇ. ਸੀ. ਐਲ. ਗਰੁੱਪ ਆਫ ਇੰਸਟੀਚਿਊਟਸ਼ਨਜ਼ ਦੇ
ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਵਿਦਿਆਰਥਣਾਂ ਨੂੰ
ਉਹਨਾਂ ਦੀ ਇਸ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਨੇ ਜਿਓਗ੍ਰਾਫੀ ਵਿਭਾਗ ਦੇ ਮੁਖੀ ਮਿਸ ਮਨੀਤਾ
ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਨੇ ਕਿਹਾ ਕਿ ਇਹ ਅਧਿਆਪਕਾਂ ਦੀ
ਯੋਗ ਅਗਵਾਈ ਤੇ ਵਿਦਿਆਰਥੀਆਂ ਦੀ ਲਗਨ ਤੇ ਮਿਹਨਤ ਦਾ ਸਿੱਟਾ ਹੀ ਹੈ ਕਿ ਯੁਨੀਵਰਸਿਟੀ ਪੱਧਰ ਤੇ ਇਹ
ਪੁਜ਼ੀਸ਼ਨਾਂ ਪ੍ਰਾਪਤ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਵਿਦਿਆਰਥਣਾਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ
ਦੂਸਰੇ ਵਿਦਿਆਰਥੀਆਂ ਨੂੰ ਵੀ ਹੋਰ ਵਧੇਰੇ ਮਿਹਨਤ ਲਈ ਪ੍ਰੇਰਿਤ ਕਰੇਗਾ। ਵਿਦਿਆਰਥੀਆਂ ਨੇ
ਆਪਣੀ ਸਫਲਤਾ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।