ਜਲੰਧਰ: ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਦੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਭਾਗ
ਦੁਆਰਾ “ਇੰਟਰਨੈੱਟ ਟੈਕਨਾਲੋਜੀ ਵਿਸ਼ੇ ਤੇ ਈ ਬੈਨਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ
ਜਿਸਦੇ ਅੰਤਰਗਤ ਵਿਦਿਆਰਥਣਾਂ ਨੇ ਮੌਕੇ ਤੇ ਹੀ ਇਲੈਕਟ੍ਰਨਿਕ ਬੇੈਨਰ ਤਿਆਰ ਕੀਤੇ। ਵਿਦਿਆਰਥਣਾ ਨੇ ਇਸ
ਮੁਕਾਬਲੇ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਅਤੇ ਰਚਨਾਤਮਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
ਇਸੇ ਸਮੇਂ ਉਹਨਾਂ ਆਪਣੇ ਵਿਚਾਰਾਂ ਨੂੰ ਵੀ ਜਿਊਰੀ ਮੈਂਬਰਾਂ ਸਾਹਮਣੇ ਰੱਖਿਆ। ਇਸ ਤਰ੍ਹਾਂ ਦੀਆਂ
ਗਤੀਵਿਧੀਆਂ ਨਾ ਸਿਰਫ਼ੳਮਪ; ਵਿਦਿਆਰਥਣਾਂ ਨੂੰ ਤਕਨੀਕੀ ਖੇਤਰ ਵਿਚ ਨਵੇਂ ਤਜ਼ਰਬਿਆਂ ਤੋਂ ਜਾਣੂ ਕਰਾਉਂਦੀਆਂ
ਹਨ ਸਗੋਂ ਵਿਦਿਆਰਥਣਾਂ ਦੀ ਬੋਧਿਕ ਸ਼ਕਤੀ ਨੁੰ ਵਿਸ਼ਾਲਤਾ ਵੀ ਪ੍ਰਦਾਨ ਕਰਦੀਆਂ ਹਨ। ਇਸ ਪ੍ਰਤੀਯੋਗਤਾ ਵਿਚ
ਗੀਤਇੰਦਰ ਕੌਰ (ਬੀ. ਅੇੈਸ. ਸੀ. ਆਈ. ਟੀ. ਸਮੈਸਟਰ ਦੂਜਾ) ਨੂੰ ਪਹਿਲਾ ਸਥਾਨ, ਸੰਗੀਤਾ(ਬੀ. ਐਸ. ਸੀ.
ਸਮੈਸਟਰ ਦੂਜਾ) ਅਤੇ ਅੰਜਲੀ (ਬੀ.ਐਸ.ਸੀ.ਆਈ.ਟੀ. ਸਮੈਸਟਰ ਦੂਜਾ) ਨੂੰ ਦੂਸਰਾ ਸਥਾਨ, ਮਨਪ੍ਰੀਤ ਅਤੇ
ਆਸ਼ਿਮਾ(ਬੀ.ਸੀ.ਏ. ਸਮੈਸਟਰ ਚੋਥਾ) ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸ ਮੌਕੇ ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਨੇ ਜੇਤੂ ਵਿਦਿਆਰਥਣਾਂ ਨੁੰ ਵਧਾਈ ਦਿੱਤੀ ਨਾਲ ਹੀ ਕੰਪਿਊਟਰ ਸਾਇੰਸ ਅਤੇ ਆਈ
ਟੀ ਵਿਭਾਗ ਮੁਖੀ ਡਾ.ਰਮਨਪ੍ਰੀਤ ਕੋਹਲੀ ਦੀ ਪ੍ਰਸਤੁਤ ਆਯੋੋਜਨ ਲਈ ਸ਼ਲਾਘਾ ਕੀਤੀ।