ਜਲੰਧਰ: ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਵਿੱਚ ਆਜ਼ਾਦੀ ਦੇ 75ਵੇਂ ਸਾਲ ਨੂੰ ਪੂਰਾ ਇੱਕ ਹਫ਼ਤਾ ਬਹੁਤ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ, ਜਿਸਦੇ ਅੰਤਰਗਤ ਪੋਸਟਰ ਮੇਕਿੰਗ, ਕਾਵਿ-ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਅਵਸਰ ਤੇ ਕਾਲਜ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਕਿਹਾ ਕਿ ਅੱਜ ਆਪਣੇ ਸ਼ਹੀਦਾਂ ਦੀ ਬਦੌੋਲਤ ਅਸੀਂ ਆਜ਼ਾਦ ਫ਼ਿਜ਼ਾ ਵਿਚ ਸਾਹ ਲੈ ਰਹੇ ਹਾਂ ਅਤੇ ਆਜ਼ਾਦੀ ਦੀ ਇਹ ਸ਼ਮਾ ਜੋ ਸਾਡੇ ਦੇਸ਼ ਭਗਤ ਸਾਨੂੰ ਦੇ ਕੇ ਗਏ ਹਨ, ਉਸਨੁੂੰ ਰੌਸ਼ਨ ਰੱਖਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੈ। ਉਹਨਾਂ ਦੇਸ਼ ਭਗਤਾਂ ਦੇ ਬਲਿਦਾਨਾਂ ਨੂੰ ਯਾਦ ਰੱਖਦੇ ਹੋਏ ਨਾ ਸਿਰਫ਼ ਆਜ਼ਾਦ ਸਗੋਂ ਇੱਕ ਧਰਮ ਨਿਰਪੱਖ ਅਤੇ ਸਮਾਨਤਾ ਤੇ ਅਧਾਰਿਤ ਰਾਸ਼ਟਰ ਦਾ ਨਿਰਮਾਣ ਕਰਨ ਦੀ ਗੱਲ ਕੀਤੀ। ਪ੍ਰਿੰਸੀਪਲ ਡਾ. ਨਵਜੋਤ  ਨੇ ਇਸ ਉਤਸ਼ਾਹ ਭਰਪੂਰ ਆਯੋਜਨ ਲਈ ਕਾਲਜ ਦੇ ਏ.ਐਨ.ਓ. ਲੈਫ਼ਟੀਨੈਂਟ ਡਾ. ਰੁਪਾਲੀ ਰਾਜਦਾਨ ਨੂੰ ਮੁਬਾਰਕਬਾਦ ਦਿੱਤੀ।