ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਡਾ. ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ ਨੇ ਕਾਲਜ ਦੇ
ਸ਼ਾਨਦਾਰ ਪ੍ਰਦਰਸ਼ਨ ਬਾਰੇ ਖੁਸ਼ੀ ਜਾਹਿਰ ਕਰਦਿਆ ਦੱਸਿਆ ਕਿ ਕਾਲਜ ਪਿਛਲੇ ਲੰਮੇ ਸਮੇਂ ਵਿੱਦਿਆ
ਦੇ ਨਾਲ-ਨਾਲ ਖੇਡਾ ਤੇ ਸਭਿਆਚਾਰ ਦੇ ਖੇਤਰ ਵਿਚ ਵੀ ਮੱਲਾਂ ਮਾਰ ਰਿਹਾ ਹੈ। ਇਸੇ ਲੜੀ ਨੂੰ
ਅੱਗੇ ਤੋਰਦਿਆਂ ਕਾਲਜ ਦੇ ਵਿਦਿਆਰਥੀ ਐਥਲੀਟ ਗੁਰਿੰਦਰਵੀਰ ਸਿੰਘ ਜਿਸ ਨੇ ਕਿ ਪਿਛਲੇ ਦਿਨੀਂ
ਕਜਾਕਿਸਤਾਨ ਵਿਖੇ ਹੋਏ ਅੰਡਰ-20 ਏਸ਼ੀਆਂ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਨਾਮ
ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗੁਰਿੰਦਰਵੀਰ ਸਿੰਘ ਦੁਆਰਾ
ਸਥਾਪਿਤ ਕੀਤੇ ਨਵੇਂ ਕੀਰਤੀਮਾਨ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜ੍ਹੀ
ਨੂੰ ਗੁਰਿੰਦਰਵੀਰ ਵਰਗੀ ਮੇਹਨਤੀ ਨੋਜਵਾਨ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿਚ ਗੋਲ ਨਿਸ਼ਚਿਤ
ਕਰਨੇ ਚਾਹੀਦੇ ਹੈ। ਜਿਸ ਨਾਲ ਪਰਿਵਾਰ ਅਤੇ ਕਾਲਜ ਦਾ ਨਾਮ ਰੋਸ਼ਨ ਹੋ ਸਕੇ। ਗੁਰਿੰਦਰਵੀਰ ਸਿੰਘ
ਅਤੇ ਕੋਚ ਸਰਬਜੀਤ ਸਿੰਘ ਹੈਪੀ ਨੂੰ ਸੰਸਥਾਂ ਨੂੰ 40 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ।
ਇਸ ਦੇ ਨਾਲ ਹੀ ਵਿਭਾਗ ਦੇ ਡਾ. ਜਸਪਾਲ ਸਿੰਘ ਮੁੱਖੀ ਸਰੀਰਿਕ ਸਿੱਖਿਆ ਵਿਭਾਗ ਨੇ ਦਸਿਆ ਕਿ
ਗੁਰਿੰਦਰਵੀਰ ਸਿੰਘ ਕੋਚ ਸਰਬਜੀਤ ਸਿੰਘ ਹੈਪੀ ਦੀ ਨਿਗਰਾਨੀ ਹੇਠ ਵਰਲਡ ਯੂਨੀਵਰਸਿਟੀ ਇਟਲੀ ਵਿੱਚ ਵੀ
ਭਾਗ ਲੈਣ ਜਾ ਰਹੇ ਹਨ। ਇਸ ਮੌਕੇ ਸ. ਜਸਪਾਲ ਸਿੰਘ ਵੜੈਚ ਸੰਯੁਕਤ ਗਵਰਨਿੰਗ ਕੌਂਸਿਲ ਅਤੇ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸ਼ੁੱਭ ਇਛਾਵਾਂ ਦਿੰਦੇ ਹੋਏ ਵੱਧੀਆ ਪ੍ਰਦਰਸ਼ਨ
ਦੀ ਉਮੀਦ ਜਤਾਈ।