ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਨੂੰ ਮਾਰਗ ਦਰਸ਼ਨ ਦੇਣ ਵਾਲੇ ਅਧਿਆਪਕ ਵੀ ਆਪਣੀ ਖੋਜ ਤੇ ਸੁਯੋਗਤਾ ਨਾਲ ਆਪਣੇ ਅਧਿਐਨ ਖੇਤਰ ਵਿੱਚ ਤਰੱਕੀਆਂ ਕਰਦੇ ਹਨ। ਖੋਜ ਦੇ ਖੇਤਰ ਵਿੱਚ ਬਹੁਤ ਸਾਰੇ ਪ੍ਰੋਜੈਕਟ ਅਤੇ ਸਰਕਾਰ ਕੋਲੋਂ ਗ੍ਰਾਂਟ ਹਾਸਲ ਕਰਨ ਵਾਲੇ ਕਾਲਜ ਦੇ ਪ੍ਰਾਧਿਆਪਕ ਡਾ. ਅਰੁਨ ਦੇਵ ਸ਼ਰਮਾ, ਮੁਖੀ ਬਾਇਓਟੈਕਨਾਲੋਜੀ ਵਿਭਾਗ ਨੂੰ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਡੀਨ ਰਿਸਰਚ ਨਿਯੁਕਤ ਕੀਤਾ ਗਿਆ। ਨਿਯੁਕਤੀ ਪੱਤਰ ਸੌਂਪਦਿਆਂ ਪ੍ਰਿੰਸੀਪਲ ਡਾ. ਸਮਰਾ ਨੇ ਡਾ. ਅਰੁਨ ਦੇਵ ਨੂੰ ਨਵੀ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਖੋਜ ਤੇ ਅਧਿਐਨ ਦੇ ਖੇਤਰ ਵਿੱਚ ਨਿੱਠ ਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਡਾ. ਸ਼ਰਮਾ ਨੇ ਖੋਜ ਦੇ ਖੇਤਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ 80 ਖੋਜ ਪੱਤਰ ਪਬਲਿਸ਼ ਕਰਵਾਏ ਹਨ ਅਤੇ ਕਈ ਖੋਜਾਰਥੀਆਂ ਨੂੰ ਪੀਐਚ.ਡੀ. ਕਰਵਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਦੇ ਯੂ.ਜੀ.ਸੀ, ਡੀ.ਬੀ.ਟੀ, ਡੀ.ਐਸ.ਟੀ ਕੋਲੋਂ ਪੰਜ ਰਿਸਰਚ ਪ੍ਰੋਜੈਕਟ ਲਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂ.ਐਸ.ਏ, ਇਟਲੀ, ਚੀਨ ਤੇ ਪੋਲੈਂਡ ਆਦਿ ਦੇਸ਼ਾਂ ਵਿੱਚ ਵੀ ਆਪਣੇ ਖੋਜ ਪੱਤਰ ਪੇਸ਼ ਕੀਤੇ ਹਨ। ਅੱਜਕੱਲ ਡਾ. ਸ਼ਰਮਾ, ਲੈਮਨ ਗ੍ਰਾਸ, ਯੁਕਲਿਪਟਸ ਆਇਲ ਅਤੇ ਹਰਬਲ ਪੈਸਟੀਸਾਇਡਜ਼ ’ਤੇ ਰਿਸਰਚ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਅਰੁਨ ਦੇਵ ਸ਼ਰਮਾ ਦੀ ਬਤੌਰ ਡੀਨ ਰਿਸਰਚ ਨਿਯੁਕਤੀ ਨਾਲ ਕਾਲਜ ਵਿੱਚ ਖੋਜ ਦੇ ਖੇਤਰ ਵਿੱਚ ਹੋਰ ਨਿੱਗਰ ਕੰਮ ਹੋਵੇਗਾ। ਡਾ. ਅਰੁਨ ਦੇਵ ਨੇ ਇਸ ਮੌਕੇ ਡਾ. ਸਮਰਾ ਕੋਲ ਇਸ ਨਿਯੁਕਤੀ ਲਈ ਆਭਾਰ ਵਿਅਕਤ ਕੀਤਾ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰੋ. ਬਲਵਿੰਦਰ ਸਿੰਘ ਚਾਹਲ ਮੁੱਖੀ ਫਿਜ਼ਿਕਸ ਵਿਭਾਗ, ਪ੍ਰੋ. ਅਹੂਜਾ ਸੰਦੀਪ, ਪ੍ਰੋ. ਗਗਨਦੀਪ ਸਿੰਘ ਡੀਨ ਐਡਮੀਸ਼ਨ ਅਤੇ ਡਾ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ ਵੀ ਹਾਜ਼ਰ ਸਨ।