ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਚਲ ਰਹੇ ਰਾਸ਼ਟਰੀ ਪੋਸ਼ਣ-ਮਾਹ ਦੇ ਅਧੀਨ ਗਰੀਵੀਐਂਸ ਅਤੇ ਰੀਡਰੈਸਲ ਸੈਲ ਅਤੇ ਐਨ.ਐਸ.ਐਸ. ਯੂਨਿਟ ਵਲੋਂ ‘ਯੋਗਾ ਸੈਸ਼ਨ’ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਨੂੰ ਸਿਹਤ ਸੰਬੰਧ ਜਾਗਰੂਕ ਹੋਣ ਲਈ ਯੋਗਾ ਅਤੇ ਕਸਰਤ ਨੂੰ ਆਪਣੇ ਜੀਵਣ ਵਿੱਚ ਅਪਣਾਉਣ ਲਈ ਕਿਹਾ। ‘ਯੋਗਾ ਸੈਸ਼ਨ’ ਵਿੱਚ ਜਸਪ੍ਰੀਤ ਕੌਰ, ਜ਼ੋਰਾਵਰ ਸਿੰਘ ਅਤੇ ਸੁਰਿੰਦਰ ਕੁਮਾਰ ਚਲੋਤਰਾ ਪੀ.ਏ.ਟੂ ਪ੍ਰਿੰਸੀਪਲ ਨੇ ਯੋਗ ਗੁਰੂਆਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਨਾ ਸਿਰਫ਼ ਯੋਗਾ ਦੇ ਫਾਇਦਿਆਂ ਬਾਰੇ ਦੱਸਿਆ ਬਲਕਿ ਇਨ੍ਹਾਂ ਯੋਗ ਆਸਨਾਂ ਨੂੰ ਸਹੀਂ ਵਿਧੀ ਨਾਲ ਕਰਨ ਦੇ ਤਰੀਕੇ ਬਾਰੇ ਦੱੱਸਿਆ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਿਹਤ ਚੇਤਨਤਾ ਪੈਦਾ ਕਰਨ ਲਈ ਪ੍ਰਾਈਮਰੀ ਹੈਲਥ ਸੈਂਟਰ, ਰੰਧਾਵਾ ਮਸੰਦਾ ਦੇ ਮੈਡੀਕਲ ਅਫ਼ਸਰ ਡਾ. ਹਿੰਮਤ ਕੁਮਾਰ ਮਲਹੋਤਰਾ ਦੀ ਸਿਹਤ ਬਾਰੇ ਯੂ-ਟਿਊਬ ਵੀਡਿਓ ਵੀ ਦਿਖਾਈ ਗਈ। ਇਸ ਪ੍ਰੋਗਰਾਮ ਦਾ ਸੰਚਾਲਨ ਐਨ.ਐਸ.ਐਸ. ਚੀਫ਼ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਨਵਨੀਤ ਅਰੋੜਾ ਅਤੇ ਡਾ. ਅਮਨਦੀਪ ਕੌਰ ਦੇ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਦੌਰਾਨ ਪ੍ਰੋ. ਸਰਬਜੀਤ ਸਿੰਘ ਅਤੇ ਕਾਫ਼ੀ ਗਿਣਤੀ ਵਿਚ ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ।