ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਲੋਂ ਮਿਤੀ 23 ਅਤੇ 24 ਅਕਤੂਬਰ 2021 ਨੂੰ ਕਰਵਾਏ ਜਾ ਰਹੇ ਭੰਗੜਾ ਵਰਲਡ ਕੱਪ ਸੰਬੰਧੀ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਭੰਗੜਾ ਵਰਲਡ ਕੱਪ ਸੰਬੰਧੀ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਇਹ ਭੰਗੜਾ ਵਰਲਡ ਕੱਪ ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ 23 ਅਕਤੂਬਰ ਨੂੰ ਵਿਦੇਸ਼ਾਂ ਤੋਂ ਭੰਗੜਾ ਟੀਮਾਂ ਦੀ ਪੇਸ਼ਕਾਰ ਆਨਲਾਈਨ ਹੋਵੇਗੀ। ਇਨ੍ਹਾਂ ਪੇਸ਼ਕਾਰੀਆਂ ਨੂੰ ਤਿੰਨ ਸ਼ੇ੍ਰਣੀਆ ਛ1, ਛ3 ਅਤੇ ਛ4 ਵਿੱਚ ਵੰਡਿਆ ਗਿਆ ਹੈ। ਇਸ ਤਹਿਤ 20 ਟੀਮਾਂ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 24 ਅਕਤੂਬਰ ਨੂੰ ਭਾਰਤ ਦੀਆਂ ਭੰਗੜਾ ਟੀਮਾਂ ਦੀ ਕਾਲਜ ਕੈਂਪਸ ਵਿਖੇ ਸ਼੍ਰੇਣੀ ਛ2 ਤਹਿਤ ਆਫਲਾਈਨ ਮੁਕਾਬਲੇ ਹੋਣਗੇ। ਇਸ ਸ਼੍ਰੇਣੀ ਵਿੱਚ ਵੀ 20 ਟੀਮਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਭੰਗੜਾ ਵਰਲਡ ਕੱਪ ਵਿੱਚ ਇੱਕ ਕੈਟੇਗਰੀ ਵਿੱਚ ਸਭ ਤੋਂ ਵਡੇਰੀ ਉਮਰ 68 ਸਾਲ ਅਤੇ ਸਭ ਤੋਂ ਛੋਟੀ ਉਮਰ 7 ਸਾਲ ਦੇ ਭੰਗੜਾ ਕਲਾਕਾਰ ਵੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਦੇ ਭੰਗੜਾ ਕਲਾਕਾਰਾਂ ਅਤੇ ਭੰਗੜਾ ਪ੍ਰੇਮੀਆਂ ਵਿੱਚ ਭੰਗੜਾ ਵਰਲਡ ਲਈ ਬਹੁਤ ਜੋਸ਼ ਅਤੇ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਇਸ ਭੰਗੜਾ ਵਰਲਡ ਕੱਪ ਦਾ ਸਿੱਧਾ ਪ੍ਰਸਾਰਨ ਕਾਲਜ ਦੇ ਯੂਟਿਊਬ ਚੈਨਲ ਲ਼ਖਛ ਛੁਲਟੁਰੳਲ ਅਡਡਡੳਰਿਸ ਅਤੇ ਫੇਸਬੁੱਕ ਪੇਜ ਭਹੳਨਗਰੳ ਾਂੋਰਲਦ ਛੁਪ ਤੋਂ ਇਲਾਵ ਅਜੀਤ ਵੈੱਬ, ਹਮਦਰਦ ਟੀ.ਵੀ ਦੇ ਨਾਲ-ਨਾਲ ਅਜੀਤ ਦੇ ਸਾਰੇ ਹੀ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਿੱਧਾ ਪ੍ਰਸਾਰਨ ਨੌਰਥ ਅਮਰੀਕਾ ਦੇ ਟੀ.ਵੀ ਚੈੱਨਲ ਪੰਜਾਆਬ ਤੋਂ ਇਲਾਵਾ ਚੈਨਲ ੜ24, ਗਲੋਬਲ ਨਿਊਜ਼, ਪਲੱਸ ਟੀ.ਵੀ., ਫੁਨਜੳਬ1ਠਵ ਅਤੇ ਭਭਛ ਪੰਜਾਬੀ ਟੀ.ਵੀ. ਚੈੱਨਲਾਂ ਤੋਂ ਇਲਾਵਾ ਹੋਰਨਾਂ ਚੈਨਲਾਂ ’ਤੇ ਵੀ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਸਿੱਧਾ ਪ੍ਰਸਾਰਨ 23 ਅਕਤੂਬਰ ਨੂੰ ਸ਼ਾਮ 5 ਵਜੇ ਅਤੇ 24 ਅਕਤੂਬਰ ਨੂੰ ਸਵੇਰੇ 11 ਵਜੇ ਹੋਵੇਗਾ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼, ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼, ਪ੍ਰੋ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟਸ ਵੈਲਫੇਅਰ ਤੋਂ ਇਲਾਵਾ, ਪ੍ਰੋ. ਉਪਮਾ ਅਰੋੜਾ,  ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪ੍ਰਿੰਸੀਪਲ ਹਾਜ਼ਰ ਸਨ।