ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਬੈਚੂਲਰ ਆਫ ਫਿਜ਼ਿਓਥਰੈਪੀ (ਬੀ.ਪੀ.ਟੀ.) ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ। ਵਿਦਿਆਰਥੀ ਹਨੀ ਨੇ 1100 ਵਿਚੋਂ 923 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੇ 908 ਅੰਕ ਪ੍ਰਾਪਤ ਕਰਕੇ ਦੂਜਾ, ਗਗਨਪ੍ਰੀਤ ਕੌਰ ਨੇ 903 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚੋਂ ਤੀਜਾ ਸਥਾਨ, ਅਸ਼ਿਮਾ ਨੇ 867 ਅੰਕ ਪ੍ਰਾਪਤ ਕਰਕੇ ਨੌਵਾਂ ਸਥਾਨ ਅਤੇ ਬੀਨਾ ਰਾਜ ਅਤੇ ਤਰਨਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ 866 ਅੰਕ ਪ੍ਰਾਪਤ ਕਰਕੇ ਦਸਵਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਅਤੇ ਦੱਸਿਆ ਕਿ ਮੈਰਿਟ ਵਾਲੇ ਲੋੜਵੰਦ ਵਿਦਿਆਰਥੀਆਂ ਨੂੰ ਕਾਲਜ ਵਲੋਂ ਹਰ ਤਰ੍ਹਾਂ ਦੀ ਸਹੂਲਤ ਤੋਂ ਇਲਾਵਾ ਫੀਸਾਂ ਵਿਚ ਵੀ ਭਾਰੀ ਰਿਆਇਤ ਦਿੱਤੀ ਜਾ ਰਹੀ ਹੈ। ਇਸ ਮੌਕੇ ਡਾ. ਰਾਜੂ ਸ਼ਰਮਾ, ਮੁਖੀ ਫਿਜ਼ਿਓਥਰੈਪੀ ਵਿਭਾਗ, ਡਾ. ਜਸਵੰਤ ਕੌਰ ਅਤੇ ਡਾ. ਪ੍ਰਿਯਾਂਕ ਸ਼ਾਰਧਾ ਵੀ ਹਾਜ਼ਰ ਸਨ।