ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵੱਖ-ਵੱਖ ਅਧਿਆਪਨ ਵਿਭਾਗਾਂ ਦੁਆਰਾ ਅਧਿਆਪਕ ਦਿਵਸ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ, ਇਤਿਹਾਸ ਵਿਭਾਗ, ਰਾਜਨੀਤੀ ਸ਼ਾਸਤਰ ਵਿਭਾਗ, ਭੂਗੋਲ ਵਿਭਾਗ, ਗਣਿਤ ਵਿਭਾਗ ਅਤੇ ਦੁਆਰਾ ਇਸ ਆਯੋਜਿਤ ਸਮਾਗਮ ਵਿੱਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾ ਦਾ ਸੁਆਗਤ ਸਮੂਹ ਵਿਭਾਗਾਂ ਦੇ ਮੁਖੀ ਸਾਹਿਬਾਨ ਨੇ ਕੀਤਾ। ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ ਬਹੁਤ ਪਵਿੱਤਰ ਅਤੇ ਉਮਰ ਭਰ ਨਿਭਣ ਵਾਲਾ ਰਿਸ਼ਤਾ ਹੈ। ਉਹਨਾ ਦੱਸਿਆ ਕਿ ਅਧਿਆਪਕ ਦਿਵਸ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੁੰ ਸਮਰਪਿਤ ਹੈ। ਡਾ. ਰਾਧਾ ਕ੍ਰਿਸ਼ਨਨ ਇੱਕ ਰਾਜਨੇਤਾ ਹੋਣ ਦੇ ਨਾਲ-ਨਾਲ ਇੱਕ ਸਫ਼ਲ ਅਧਿਆਪਕ ਵੀ ਸਨ। ਡਾ. ਸਮਰਾ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਣ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹਨ। ਅਸਲ ਵਿੱਚ ਅਧਿਆਪਕ ਹੀ ਰਾਸ਼ਟਰ ਨਿਰਮਾਤਾ ਹੁੰਦਾ ਹੈ। ਇਸ ਲਈ ਅਧਿਆਪਕ ਦਾ ਸਤਿਕਾਰ ਹਮੇਸ਼ਾਂ ਕਰਨਾ ਚਾਹੀਦਾ ਹੈ। ਸਮਾਗਮ ਵਿੱਚ ਵਿਦਿਆਰਥੀਆਂ ਦੁਆਰਾ ਭਾਸ਼ਨ ਪ੍ਰਤੀਯੋਗਤਾ, ਕਵਿਤਾ ਉਚਾਰਨ, ਕੋਰਿਓਗ੍ਰਾਫ਼ੀ, ਭੰਗੜਾ ਅਤੇ ਡਾਂਸ ਦੀਆਂ ਪੇਸ਼ਕਾਰੀਆ ਦਿੱਤੀਆ ਗਈਆ। ਇਸ ਮੌਕੇ ਡਾ. ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ, ਪ੍ਰੋ. ਜੇ.ਐਸ.ਰਾਣਾ. ਮੁਖੀ ਭੂਗੋਲ ਵਿਭਾਗ, ਪ੍ਰੋ. ਮਨਪ੍ਰੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ. ਸੰਤੋਖ ਸਿੰਘ ਮਿਨਹਾਸ ਮੁਖੀ ਗਣਿਤ ਵਿਭਾਗ ਅਤੇ ਡਾ. ਸੁਮਨ ਚੋਪੜਾ ਮੁਖੀ ਇਤਿਹਾਸ ਵਿਭਾਗ ਤੋਂ ਇਲਾਵਾ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।