ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਇਤਿਹਾਸ ਵਿਭਾਗ ਵਲੋਂ ਕਾਲਜ ਦੇ ਵਿਹੜੇ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਭਗਤ ਸਿੰਘ ਵਾਂਗ ਕਿਤਾਬਾਂ ਪੜ੍ਹਨ ਦੇ ਸ਼ੋਂਕ ਅਤੇ ਅਗਾਂਹਵਧੂ ਸੋਚ ਅਪਣਾਉਣ ਲਈ ਕਿਹਾ। ਉਹਨਾਂ ਦੀ ਸਮਾਜਵਾਦੀ ਗਣਤੰਤਰੀ ਵਿਚਾਰਧਾਰਾਂ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਆਪਣੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਭਗਤ ਸਿੰਘ ਦੇ ਵਿਚਾਰਾਂ ਨੂੰ ਪ੍ਰਗਟ ਕੀਤਾ। ਵਿਦਿਆਰਥੀਆਂ ਨੇ ਇਸ ਮੌਕੇ ਸ. ਭਗਤ ਸਿੰਘ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਉਹਨਾਂ ਦੇ ਰੂਪ ਵਿੱਚ ਆਪਣੇ ਆਪ ਨੂੰ ਢਾਲਿਆ ਹੋਇਆ ਸੀ। ਵਿਭਾਗ ਦੇ ਮੁੱਖੀ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਸੱਚਾ ਦੇਸ਼ ਪ੍ਰੇਮੀ ਹੋਣ ਦਾ ਸੰਦੇਸ਼ ਦਿੰਦੇ ਹੋਏ ਸਮਾਜ ਦੀਆਂ ਬੁਰਾਈਆਂ ਵਿਰੁੱਧ ਇਕ-ਜੁਟ ਹੋ ਕੇ ਲੜਣ ਲਈ ਕਿਹਾ। ਇਸ ਪ੍ਰੋਗਰਾਮ ਵਿਚ ਪ੍ਰੋ. ਜਸਰੀਨ ਕੌਰ (ਡੀਨ ਅਕਾਦਮਿਕ ਮਾਮਲੇ), ਪ੍ਰੋ. ਨਵਦੀਪ ਕੌਰ (ਮੁੱਖੀ ਅਰਥਸ਼ਾਸਤਰ ਵਿਭਾਗ), ਡਾ. ਗੋਪਾਲ ਸਿੰਘ ਬੁੱਟਰ (ਮੁੱਖੀ ਪੰਜਾਬੀ ਵਿਭਾਗ), ਡਾ. ਮਨਮੀਤ ਸੋਢੀ, ਡਾ. ਸੁਰਿੰਦਰਪਾਲ ਮੰਡ, ਪ੍ਰੋ. ਆਰਿੰਦਰ ਸਿੰਘ, ਡਾ. ਸੁਖਦੇਵ ਸਿੰਘ ਨਾਗਰਾ, ਡਾ. ਅਮਨਦੀਪ ਕੌਰ, ਡਾ. ਕਰਨਬੀਰ ਸਿੰਘ, ਪ੍ਰੋ. ਮੰਜੂ ਜੋਸ਼ੀ, ਪ੍ਰੋ. ਸੰਦੀਪ ਕੌਰ, ਪ੍ਰੋ. ਸੂਰਜ ਭਗਤ ਤੇ ਪ੍ਰੋ. ਸੁਖਰਾਜ ਕੌਰ ਨੇ ਵੀ ਸ਼ਮੂਲੀਅਤ ਕੀਤੀ।