ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗਰੀਵੀਐਂਸ ਰੀਡਰੈਸਲ ਸੈਲ, ਸੋਸ਼ਲ ਸੈਂਸਟਾਈਜੇਸ਼ਨ ਕਲੱਬ ਅਤੇ ਮਨੋਵਿਗਿਆਨ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਨਸਿਕ ਸਿਹਤ ਦਿਵਸ ਅਤੇ ਵਿਸ਼ਵ ਬਾਲੜੀ ਦਿਵਸ ਮੌਕੇ ਤੇ ਰੈਲੀ ਅਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਰੈਲੀ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਹਰੀ ਝੰਡੀ ਨਾਲ ਕੀਤਾ ਗਿਆ। ਜਿਸ ਵਿਚ ਇਤਿਹਾਸ ਕਲੱਬ, ਅਰਿਸਟੋਟਲ ਸੋਸਾਇਟੀ ਆਫ਼ ਲਾਈਫ ਸਾਇੰਸੀਜ, ਇੰਗਲਿਸ਼ ਲਿਟਰੇਰੀ ਸੋਸਾਇਟੀ ਅਤੇ ਮੈਂਡਲੀਵ ਸੁਸਾਇਟੀ ਆਫ ਕੈਮਿਸਟਰੀ ਦੇ ਅਧਿਆਪਕਾਂ ਸਮੇਤ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਸ ਮੌਕੇ ਤੇ ਮੁੱਖ ਬੁਲਾਰੇ ਡਾ. ਗੁਲਬਹਾਰ ਸਿੰਘ ਸਿੱਧੂ ਦਿਮਾਗ ਸਿਹਤ ਦੇ ਮਾਹਿਰ ਦਾ ਸੁਆਗਤ ਮੈਡੀਸਨਲ ਪੌਦੇ ਤੇ ਸਨਮਾਨ ਚਿੰਨ੍ਹ ਨਾਲ ਕਾਲਜ ਦੇ ਪ੍ਰਿੰਸੀਪਲ ਅਤੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਗਗਨਦੀਪ ਕੌਰ ਵਲੋਂ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਸਮਰਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਇਹ ਸਾਡੇ ਕਾਲਜ ਦਾ ਫ਼ਰਜ ਹੈ ਕਿ ਵਿਦਿਆਰਥੀਆਂ ਨੂੰ ਹਰ ਸਮਾਜਿਕ ਮੁੱਦੇ ਬਾਰੇ ਜਾਗ੍ਰਿਤ ਕਰਵਾਇਆ ਜਾਵੇ ਤਾਂ ਜੋ ਜਦੋਂ ਉਹ ਸਮਾਜ ਵਿਚ ਵਿਚਰਨ ਤਾਂ ਇਹ ਸੁਨੇਹੇ ਆਪਣੇ ਨਾਲ ਲੈ ਕੇ ਜਾਣ ਅਤੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾਉਣ। ਮੁੱਖ ਬੁਲਾਰੇ ਡਾ. ਸਿੱਧੂ ਨੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਅਤੇ ਆਤਮ ਹੱਤਿਆ ਵਰਗੇ ਖਿਆਲ ਤੋਂ ਆਪਣੇ ਆਪ ਨੂੰ ਬਚਾਉਣ ਲਈ ਪ੍ਰੇਰਣਾ ਦਿੱਤੀ। ਉਹਨਾਂ ਨੇ ਦੱਸਿਆ ਸਾਡੇ ਭਾਰਤੀ ਸਮਾਜ ਵਿਚ ਮਾਨਸਿਕ ਤਨਾਅ ਨੰੂੰ ਲੈ ਕੇ ਬਹੁਤੇ ਸਾਰੇ ਭਰਮ ਹਨ ਪਰ ਹੁਣ ਸਮੇਂ ਦੀ ਜ਼ਰੂਰਤ ਹੈ ਕਿ ਤਨਾਅ ਮੁਕਤ ਸਮਾਜ ਬਣਾਉਣ ਲਈ ਪਰਿਵਾਰ, ਅਧਿਆਪਕ ਅਤੇ ਮਾਨਸਿਕ ਮਾਹਰ ਆਪਣਾ ਯੋਗਦਾਨ ਪਾਉਣ। ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਬੜੀ ਨਿਮਰਤਾ ਨਾਲ ਦਿੱਤੇ। ਇਸ ਤੋਂ ਬਾਅਦ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਸਿਫ਼ਾਲੀ ਤਨੇਜਾ ਨੇ ਆਪਣੇ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਤਣਾਅ ਮੁਕਤ ਜੀਵਣ ਜੀਉਣ ਦੀ ਕਲਾ ਦੇ ਕੁਝ ਨੁਕਤੇ ਦੱਸੇ। ਬੀ.ਏ. ਭਾਗ ਪਹਿਲੇ ਦੇ ਵਿਦਿਆਰਥੀ ਵਾਸੂ ਚੱਢਾ ਅਤੇ ਉਸਦੀ ਟੀਮ ਮੈਂਬਰਾਂ ਪਲਕ ਠਾਕੁਰ, ਸਾਹਿਬ ਸਿੰਘ, ਅਮਨ, ਪਲਵੀ ਅਤੇ ਸਰਵਦੀਪ ਕੌਰ ਨੇ ਵੀ ਇਸ ਵਿਸ਼ੇ ਤੇ ਆਪਣੇ ਛੋਟੀ ਜਿਹੀ ਨਾਟਿਕਾ ਰਾਹੀ ਰੋਸ਼ਨੀ ਪਾਈ। ਮੰਚ ਸੰਚਾਲਨ ਦਾ ਕਾਰਜ ਡਾ. ਨਵਜੋਰ ਕੌਰ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇ ਡਾ. ਸੁਮਨ ਚੌਪੜਾ, ਪ੍ਰੋ. ਜਸਵਿੰਦਰ ਕੌਰ, ਡਾ. ਗੋਪਾਲ ਸਿੰਘ ਭੁੱਟਰ, ਡਾ. ਅਮਿਤਾ ਸ਼ਾਹੀਦ, ਡਾ. ਤਰਸੇਮ ਸਿੰਘ, ਡਾ. ਪਤਵੰਤ ਕੌਰ, ਡਾ. ਜਸਵਿੰਦਰ ਕੌਰ, ਡਾ. ਗੀਤਾਂਜਲੀ ਕੌਸ਼ਲ, ਡਾ. ਯੂਬੀਕ ਬੇਦੀ, ਡਾ. ਉਪਮਾ ਅਰੌੜਾ, ਡਾ. ਅਮਨਦੀਪ ਕੌਰ, ਪ੍ਰੋ. ਹੇਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਗੁਰਜਿੰਦਰ ਕੌਰ ਅਤੇ ਪ੍ਰੋ. ਦੇਵਿਕਾ ਗਾਂਧੀ ਵੀ ਹਾਜ਼ਰ ਸਨ।