ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਿਖੇ ਐਮ.ਐਸਸੀ ਕੰਪਿਊਟਰ ਸਾਇੰਸ ਅਤੇ ਆਈ.ਟੀ, ਬੀ.ਵੋਕ (ਐਸ.ਡੀ), ਬੀ.ਵੋਕ (ਪੀ.ਟੀ.), ਬੀ.ਡੀ.ਐਮ. ਅਤੇ ਬੀ.ਐਸ.ਸੀ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਵਿਭਾਗ ਦੇ ਮੁੱਖੀ ਡਾ. ਮਨੋਹਰ ਸਿੰਘ ਨੇ ਗੁਲਦਸਤੇ ਦੇ ਕੇ ਕੀਤਾ। ਇਸ ਮੌਕੇ ਬੌਲਦਿਆਂ ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ‘ਚ ਅਗਾਂਹ ਵਧਣ ਅਤੇ ਆਪਣੇ ਮਾਤਾ-ਪਿਤਾ, ਕਾਲਜ, ਸੂਬੇ ਅਤੇ ਦੇਸ਼ ਦਾ ਨਾਂ ਰੁਸ਼ਨਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਅਜੋਕਾ ਯੁਗ ਕੰਪਿਊਟਰ ਦਾ ਯੁੱਗ ਹੈ ਅਤੇ ਇਸ ਖੇਤਰ ਨੂੰ ਮਿਹਨਤੀ ਅਤੇ ਲਗਨ ਵਾਲੇ ਕੰਪਿਊਟਰ ਬੁੱਧੀਜੀਵੀਆਂ ਦੀ ਜ਼ਰੂਰਤ ਹੈ। ਇਸ ਲਈ ਵਿਦਿਆਰਥੀਆਂ ਨੂੂੰ ਕੰਪਿਊਟਰ ਖੇਤਰ ਦੀ ਤਾਲੀਮ ਮਿਹਨਤ ਨਾਲ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਦੁਆਰਾ ਮਾਡਲਿੰਗ ਅਤੇ ਹੋਰ ਕਈ ਗੇਮਜ਼ ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮਾਡਲਿੰਗ ਦੇ ਮੁਕਾਬਲਿਆਂ ਉਪਰੰਤ ਹੰਮਿਦਰ ਸਿੰਘ ਬੀ.ਵੋਕ-1(ਐਸ.ਡੀ.) ਦੇ ਵਿਦਿਆਰਥੀ ਨੂੰ ਮਿਸਟਰ ਫਰੈਸ਼ਰ ਪਾਖੀ ਠਾਕੁਰ (ਬੀ.ਐਸਸੀ ਕੰਪਿਊਟਰ ਸਾਇੰਸ-1) ਅਤੇ ਪਰਦੀਪ ਕੋਰ (ਐਮ.ਐਸਸੀ. ਕੰਪਿਊਟਰ ਸਾਇੰਸ-1) ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਇਸੇ ਤਰ੍ਹਾਂ ਰਚਨਦੀਪ ਸਿੰਘ ਬੀ.ਐਸਸੀ ਕੰਪਿਊਟਰ ਸਾਇੰਸ-1) ਨੂੰ ਮਿਸਟਰ ਹੈਂਡਸਮ, ਲਖਬੀਰ ਸਿੰਘ (ਬੀ.ਵੋਕ ਐਸ.ਡੀ-1) ਨੂੰ ਮਿਸਟਰ ਕਾਨਫੀਡੈਂਟ ਅਤੇ ਮੇਘਾ (ਬੀ.ਐਸਸੀ ਕੰਪਿਊਟਰ ਸਾਇੰਸ-1) ਮਿਸ ਚਾਰਮਿੰਗ ਚੁਣਿਆ ਗਿਆ। ਵਿਭਾਗ ਮੁਖੀ ਡਾ. ਮਨੋਹਰ ਸਿੰਘ ਨੇ ਪਾਰਟੀ ਦੇ ਸਫਲ ਆਯੋਜਨ ਲਈ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉੱਥੇ ਸ਼ਿਰਕਤ ਕਰਨ ਲਈ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬਸੀ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਦੀਪ ਭਾਟੀਆ, ਪ੍ਰੋ. ਗਗਨਦੀਪ ਸਿੰਘ ਅਤੇ ਪ੍ਰੋ. ਰਤਨਾਕਰ ਮਾਨ ਅਤੇ ਵਿਭਾਗ ਦੇ ਹੋਰ ਪ੍ਰੋਫੈਸਰ ਸਾਹਿਬਾਨ ਵੀ ਮੌਜ਼ੂਦ ਸਨ।