ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਸੌ ਸਾਲ ਤੋਂ ਵੱਧ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ
ਵਡਮੁੱਲੀਆਂ ਸੇਵਾਵਾਂ ਦੇ ਰਿਹਾ ਹੈ। ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀ ਹਾਣੀ ਸਿੱਖਿਆ
ਪ੍ਰਦਾਨ ਕਰਨ ਲਈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਾਲਜ ਵਿੱਚ ਰਵਾਇਤੀ ਸਿੱਖਿਆ
ਪ੍ਰਦਾਨ ਕਰਨ ਦੇ ਨਾਲ-ਨਾਲ ਨਵੇਂ ਕੋਰਸ ਵੀ ਸਾਲ 2019-20 ਤੋਂ ਸ਼ੁਰੂ ਕੀਤੇ ਜਾ ਰਹੇ ਹਨ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਸਮੇਂ ਵਿੱਚ
ਵਿਦਿਆਰਥੀ ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਨੂੰ ਤਰਜੀਹ ਦੇ ਰਹੇ ਹਨ।
ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੜਨ ਜਾਣ ਵਾਲੇ ਵਿਦਿਆਰਥੀਆਂ ਨੂੰ ਉੱਥੇ ਪੜ੍ਹਾਏ ਜਾਣ
ਵਾਲੇ ਕੋਰਸਾਂ ਵਿੱਚ ਦਾਖਲਾ ਆਸਾਨ ਕਰਨ ਵਾਸਤੇ ਕਾਲਜ ਵਿਖੇ ਇਸ ਸਾਲ ਤੋਂ ਸੱਤ ਨਵੇਂ
ਪ੍ਰੋਫੈਸ਼ਨਲ ਕੋਰਸ ਸ਼ੁਰੂ ਕੀਤੇ ਜਾ ਰਹੇ। ਇਨਾਂ੍ਹ ਕੋਰਸਾਂ ਦਾ ਸਿਲੇਬਸ ਕਨੇਡਾ ਤੇ ਹੋਰ ਦੂਸਰੇ
ਦੇਸ਼ਾਂ ਵਿੱਚ ਪੜ੍ਹਾਏ ਜਾਂਦੇ ਕੋਰਸਾਂ ਦੇ ਸਮਾਨ ਹੈ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ
ਵਿਖੇ ਪੜਾਏ ਜਾਣ ਵਾਲੇ ਨਵੇਂ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਪੜ੍ਹਨ ਉਪਰੰਤ ਵਿਦਿਆਰਥੀ
ਉਚੇਰੀ ਸਿੱਖਿਆ ਦੀ ਡਿਗਰੀ ਲਈ ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਕਰ ਸਕਦੇ ਹਨ। ਉਹਨਾਂ
ਦੱਸਿਆ ਕਿ ਇਸ ਸਾਲ ਤੋਂ ਕਾਲਜ ਵਿਖੇ ਨਵੇਂ ਪ੍ਰੋਫੈਸ਼ਨ ਕੋਰਸ ਐਮ.ਵਾਕ.ਵੈਬ ਟੈਕਨਾਲੋਜੀ ਅਤੇ
ਮਲਟੀਮੀਡੀਆ, ਬੀ.ਕਾਮ ਫਾਈਨੈਂਸ਼ੀਅਲ ਸਰਵਿਸਿਜ਼, ਡਿਪਲੋਮਾ ਇਨ ਪ੍ਰੋਫੈਸ਼ਨਲ ਅਕਾਉਨਟੈਂਸੀ,
ਡਿਪਲੋਮਾ ਇਨ ਮਸ਼ਰੂਮ ਕਲਟੀਵੇਸ਼ਨ, ਡਿਪਲੋਮਾ ਇਨ ਸਕਿੱਲ ਬਾਇਓਟੈੱਕ, ਸਰਟੀਫਿਕੇਟ ਕੋਰਸ ਇਨ ਫਰੈਂਚ
ਅਤੇ ਬੀ.ਏ.ਫਾਈਨ ਆਰਟਸ ਸ਼ੁਰੂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਕੋਰਸਾਂ ਦੀ
ਪੜ੍ਹਾਈ ਕਰਨ ਉਪਰੰਤ ਕਨੇਡਾ ਤੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਲਈ ਫੀਸ ਵਿੱਚ ਡਿਸਕਾਉਂਟ ਵਾਸਤੇ
ਵੀ ਦਾਅਵਾ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਤੋਂ ਇਲਾਵਾ ਕਾਲਜ ਵਿੱਚ
ਹੋਰ ਨਵੇਂ ਕੋਰਸ ਵੀ ਚੱਲ ਰਹੇ ਹਨ, ਇਹ ਕੋਰਸ ਸਰਟੀਫਿਕੇਟ ਕੋਰਸ ਉਰਦੂ, ਬੀ.ਏ.ਸੰਗੀਤ,
ਬੀ.ਏ.ਮਨੋਵਿਗਿਆਨ, ਬੀ.ਏ.ਜਰਨਲਿਜ਼ਮ, ਬੈਚੁਲਰ ਆਫ਼ੳਮਪ; ਡਿਜ਼ਾਈਨ (ਮਲਟੀਮੀਡੀਆ), ਐਮ.ਏ.ਸੰਗੀਤ
ਆਦਿ ਹਨ। ਉਹਨਾਂ ਕਿਹਾ ਕਿ ਇਹ ਕੋਰਸ ਪੜ੍ਹ ਕੇ ਵਿਦਿਆਰਥੀ ਅਜੋਕੇ ਸਮੇਂ ਦੇ ਹਾਣ ਦੇ ਹੋ
ਸਕਦੇ ਹਨ ਅਤੇ ਰੁਜ਼ਗਾਰ ਦੇ ਮੌਕੇ ਵੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।