ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਚੱਲ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰ-ਜ਼ੋਨਲ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਯੁਵਕ ਮੇਲੇ ਵਿਚ ਸਵੇਰ ਦੇ ਸਮੇਂ ਸ. ਦਲਜਿੰਦਰ ਸਿੰਘ, ਐਸ.ਐਸ.ਪੀ ਵਿਜੀਲੈਂਸ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਸ਼ਾਮ ਵੇਲੇ ਇਨਾਮ ਵੰਡ ਸਮਾਰੋਹ ਵਿਚ ਸ੍ਰੀ ਦੀਪਕ ਬਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿਰਸੇ ਤੇ ਵਿਰਾਸਤ ਨੂੰ ਸਾਂਭਣ ਵਿੱਚ ਯੁਵਕ ਮੇਲਿਆਂ ਦਾ ਮਹੱਤਵਪੂਰਨ ਯੋਗਦਾਨ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਕੱਚੀ ਮਿੱਟੀ ਵਾਂਗ ਹੁੰਦੇ ਹਨ ਅਤੇ ਵਿੱਦਿਅਕ ਸੰਸਥਾਨ ਉਹਨਾਂ ਨੂੰ ਇੱਕ ਵਧੀਆ ਸਰੂਪ ਪ੍ਰਦਾਨ ਕਰਦੇ ਹਨ ਇਸ ਵਿੱਚ ਯੁਵਕ ਮੇਲਿਆਂ ਅਤੇ ਹੋਰ ਕਲਚਰਲ ਗਤੀਵਿਧੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਇਸ ਇੰਟਰ ਜੋਨਲ ਯੁਵਕ ਮੇਲੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤਾ ਪ੍ਰਾਪਤ ਕਾਲਜਾਂ ਦੇ 35 ਕਾਲਜਾਂ ਨੇ ਭਾਗ ਲਿਆ ਸੀ। ਸਾਰੀਆਂ ਟੀਮਾਂ ਨੇ ਬਹੁਤ ਮਿਹਨਤ ਨਾਲ ਤਿਆਰ ਕੀਤੀਆਂ ਆਈਟਮਾਂ ਦੀ ਪੇਸ਼ਕਾਰੀ ਦਿੱਤੀ। ਉਨ੍ਹਾਂ ਯੁਵਕ ਮੇਲੇ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਇਸ ਯੁਵਕ ਮੇਲੇ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ।

ਅੰਤਰ-ਜ਼ੋਨਲ ਯੁਵਕ ਮੇਲੇ ਦੇ ਓਵਰਆਲ ਟਰਾਫੀ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ 108 ਅੰਕ ਪ੍ਰਾਪਤ ਕਰਕੇ ਜਿੱਤੀ, ਜਦਕਿ ਫਸਟ ਰੱਨਰਅਪ ਟਰਾਫੀ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਨੇ 101 ਅੰਕ ਪ੍ਰਾਪਤ ਕਰਕੇ ਅਤੇ ਸੈਕੰਡ ਰੱਨਰਅਪ ਟ੍ਰਾਫੀ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵਿਮੈਨ ਅੰਮ੍ਰਿਤਰ ਨੇ 73 ਅੰਕ ਪ੍ਰਾਪਤ ਕਰਕੇ ਜਿੱਤੀ।

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੁਆਰਾ ਅੰਤਰ ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟ੍ਰਾਫੀ ਜਿੱਤਣ ’ਤੇ ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਟੀਮ ਇੰਚਾਰਜ ਅਧਿਆਪਕਾਂ ਨੇ ਵੀ ਆਪਣੀਆਂ ਮੁੱਲਵਾਨ ਸੇਵਾਂਵਾਂ ਵਿਦਿਆਰਥੀਆਂ ਨੂੰ ਦਿੱਤੀਆਂ। ਇਨ੍ਹਾਂ ਸਾਰੇ ਅਧਿਆਪਕਾਂ ਅਤੇ ਟੀਮ ਇੰਚਾਰਜਾਂ ਦੀ ਅਣਥੱਕ ਮਿਹਨਤ ਸਦਕਾ ਹੀ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਇਹ ਮੁਕਾਂਮ ਹਾਸਲ ਕੀਤਾ ਹੈ। ਕਾਲਜ ਗਵਰਨਿੰਗ ਕੌਂਸਲ ਦੀ ਪ੍ਰਾਧਾਨ ਸਰਦਾਰਨੀ ਬਲਬੀਰ ਕੌਰ ਅਤੇ ਸਮੁੱਚੀ ਗਵਰਨਿੰਗ ਕੌਂਸਲ ਦੇ ਮੈਂਬਰਾਂ ਵਲੋਂ ਕਾਲਜ ਦੀ ਇਸ ਇਤਿਹਾਸਕ ਜਿੱਤ ’ਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ।

ਇੰਟਰ ਜ਼ੋਨਲ ਯੁਵਕ ਮੇਲੇ ਦੇ ਚੌਥੇ ਤੇ ਅੰਤਿਮ ਦਿਨ ਕਲਾਸੀਕਲ ਡਾਂਸ, ਜਨਰਲ ਡਾਂਸ, ਕਵੀਸ਼ਰੀ, ਵਾਰ, ਗੀਤ/ਗਜ਼ਲ, ਫੋਕ ਸੌਂਗ ਦੇ ਮੁਕਾਬਲੇ ਹੋਏ। ਕਲਾਸੀਕਲ ਡਾਂਸ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ, ਤੀਜਾ ਸਥਾਨ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ। ਜਨਰਲ ਡਾਂਸ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਅਤੇ ਕੇ.ਐਮ.ਵੀ. ਜਲੰਧਰ ਤੀਜਾ ਸਥਾਨ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਅਤੇ ਆਰ ਕੇ ਆਰੀਆ ਕਾਲਜ, ਨਵਾਂ ਸ਼ਹਿਰ। ਕਵੀਸ਼ਰੀ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੂਜਾ ਸਥਾਨ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ, ਤੀਜਾ ਸਥਾਨ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ। ਵਾਰ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੂਜਾ ਸਥਾਨ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ, ਤੀਜਾ ਸਥਾਨ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਅਤੇ ਡੀ.ਏ.ਵੀ ਕਾਲਜ ਜਲੰਧਰ। ਗੀਤ/ਗਜ਼ਲ:- ਪਹਿਲਾ ਸਥਾਨ ਡੀ.ਏ.ਵੀ ਕਾਲਜ ਜਲੰਧਰ ਦੂਜਾ ਸਥਾਨ ਐਚ.ਐਮ.ਵੀ.ਕਾਲਜ ਜਲੰਧਰ ਅਤੇ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ, ਤੀਜਾ ਸਥਾਨ ਅਮਰਦੀਪ ਸ਼ੇਰਗਿਲ ਮੈਮੋਰੀਅਲ ਕਾਲਜ ਮੁਕੰਦਪੁਰ ਅਤੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ। ਫੋਕ ਸੌਂਗ:- ਪਹਿਲਾ ਸਥਾਨ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ ਕਾਲਜ ਜਲੰਧਰ ਤੀਜਾ ਸਥਾਨ ਐਚ.ਐਮ.ਵੀ.ਕਾਲਜ ਜਲੰਧਰ ਅਤੇ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ।

ਇਸ ਤੋਂ ਪਹਿਲਾ ਤੀਜੇ ਦਿਨ ਦੇਰ ਰਾਤ ਹੋਏ ਵਨ ਐਕਟ ਪਲੇ ਵਿਚ ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੂਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ ਅਤੇ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ, ਤੀਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜੇਤੂ ਰਹੇ।

ਇਸ ਤੋਂ ਇਲਾਵਾ ਵੱਖ ਆਈਟਮਾਂ ਦੀਆਂ ਵਿਸ਼ੇਸ਼ ਟਰਾਫੀਆਂ ਹੇਠ ਲਿਖੇ ਕਾਲਜਾਂ ਨੇ ਜਿੱਤੀਆਂ:

· ਫੋਕ ਟ੍ਰਾਫੀ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਓਵਰਆਲ ਟ੍ਰਾਫੀ ਅਤੇ ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਰੱਨਰਅਪ ਟ੍ਰਾਫੀ

· ਲਿਟਰੇਰੀ ਟ੍ਰਾਫੀ:- ਐਚ.ਐਮ.ਵੀ. ਜਲੰਧਰ ਓਵਰਆਲ ਟ੍ਰਾਫੀ ਅਤੇ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਰੱਨਰਅਪ ਟ੍ਰਾਫੀ।

· ਥੀਏਟਰ ਟ੍ਰਾਫੀ:- ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਬੀ.ਬੀ..ਕੇ.ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਓਵਰਆਲ ਟ੍ਰਾਫੀ ਅਤੇ ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਰੱਨਰਅਪ ਟ੍ਰਾਫੀ।

· ਫਾਈਨ ਆਰਟਸ ਟ੍ਰਾਫੀ:- ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਓਵਰਆਲ ਟ੍ਰਾਫੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਰੱਨਰਅਪ ਟ੍ਰਾਫੀ।

· ਸੰਗੀਤ ਟ੍ਰਾਫੀ:- ਏ.ਪੀ.ਜੀ. ਕਾਲਜ ਆਫ ਫਾਈਨ ਆਰਟਸ ਜਲੰਧਰ ਓਵਰਆਲ ਟ੍ਰਾਫੀ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਰੱਨਰਅਪ ਟ੍ਰਾਫੀ।

ਇਸ ਤੋਂ ਇਲਾਵਾ ਹਰੇਕ ਆਈਟਮ ਵਿਚ ਪਹਿਲੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਅਤੇ ਬੇਸਟ ਡਾਂਸਰ, ਬੇਸਟ ਐਕਟਰ/ਐਕਟਰਸ, ਬੇਸਟ ਬੋਲੀਆਂ ਗਾਇਕ ਆਦਿ ਕਲਾਕਾਰਾਂ ਨੂੰ ਇਨਾਮ ਤਕਸੀਮ ਕੀਤੇ ਗਏ।