ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪੰਜਾਬੀ ਲੋਕ-ਨਾਚ ਕੈਂਪ ਸੰਬੰਧੀ ਮਿਟਿੰਗ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਰਹਿਨੁਮਾਈ ਹੇਠ ਹੋਈ ਜਿਸ ਵਿਚ ਮਿਤੀ 28 ਜੂਨ, 2019
ਤੋਂ 07 ਜੁਲਾਈ 2019 ਤੱਕ ਹੋਣ ਵਾਲੇ ਪੰਜਾਬੀ ਲੋਕ ਨਾਚ ਕੈਂਪ ਬਾਰੇ ਚਰਚਾ ਕੀਤੀ ਗਈ। ਕੈਂਪ
ਦੇ ਇੰਚਾਰਜ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਭੰਗੜਾ, ਗਿੱਧਾ, ਲੁਡੀ
ਆਦਿ ਲੋਕ-ਨਾਚਾਂ ਦੀ ਸਿਖਲਾਈ ਮੁਫ਼ੳਮਪ;ਤ ਦਿੱਤੀ ਜਾਵੇਗੀ ਜਿਸ ਵਿੱਚ ਕੋਈ ਵੀ ਰਜਿਸ਼ਟਰੇਸ਼ਨ 26 ਤੋਂ 27
ਜੂਨ ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ 5 ਤੋਂ 7 ਵਜੇ ਤੱਕ ਕਰਵਾ ਸਕਦਾ ਹੈ। ਇਸ ਮੌਕੇ
ਤੇ ਕਾਲਜ ਦੇ ਪ੍ਰਿੰਸੀਪਲ ਸਮਰਾ ਨੇ ਵਲੰਟੀਅਰ ਅਤੇ ਅਧਿਆਪਕ ਸਾਹਿਬਾਨ ਨੂੰ ਲੋਕ-ਨਾਚ ਕੈਂਪ ਨੂੰ
ਸਫਲਤਾ ਬਣਾਉਣ ਲਈ ਪ੍ਰੇਰਿਤ ਕੀਤਾ। ਲੋਕ-ਨਾਚ ਕੈਂਪ ਦਾ ਪੋਸਟਰ ਵੀ ਜ਼ਾਰੀ ਕੀਤਾ ਗਿਆ। ਇਸ
ਮੌਕੇ ਪ੍ਰੋ. ਪਲਵਿੰਦਰ ਸਿੰਘ ਬੋਲੀਨਾ, ਪ੍ਰੋ. ਹਰਜਿੰਦਰ ਸਿੰਘ ਸੇਖੋਂ, ਪ੍ਰੋ. ਅੰਮ੍ਰਿਤਪਾਲ
ਸਿੰਘ ਨਿੰਦਰਾਯੋਗ, ਪ੍ਰੋ. ਗਗਨਦੀਪ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ.
ਹਰਵਿੰਦਰ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਜਸਪ੍ਰੀਤ ਕੌਰ ਖਹਿਰਾ, ਪ੍ਰੋ. ਜਸਪ੍ਰੀਤ ਕੌਰ ਸੈਣੀ,
ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਪੂਜਾ ਸੋਨਿਕ, ਪ੍ਰੋ. ਸਿਮਰਨ ਕੌਰ, ਮੈਡਮ ਮੋਨੀਆ ਅਤੇ ਕਾਲਜ ਦੇ
ਪੁਰਾਣੇ ਵਿਦਿਆਰਥੀ ਜਿਨ੍ਹਾਂ ਨੇ ਭੰਗੜੇ ਤੇ ਗਿੱਧੇ ਵਿੱਚ ਹਿੱਸਾ ਲਿਆ ਹੋਇਆ ਹੈ ਹਾਜ਼ਰ ਸਨ।