ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ, ਅਕਾਦਮਿਕ, ਖੇਡਾਂ, ਕਲਚਰਲ, ਖੋਜ ਅਤੇ
ਖੇਡਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਕਲਚਰਲ ਖੇਤਰ ਵਿੱਚ ਵਿਸ਼ੇਸ਼
ਪ੍ਰਾਪਤੀਆਂ ਕਰਦਿਆਂ ਕਾਲਜ ਦੀ ਭੰਗੜਾ ਟੀਮ ਨੇ ਥਾਈਲੈਂਡ ਵਿਖੇ ‘ਥਾਈਲੈਂਡ ਇੰਟਰਨੈਸ਼ਨਲ
ਫੋਕਲੋਰ ਫੈਸਟੀਵਲ 2020’ ਵਿੱਚ ਲੋਕਨਾਚ ਭੰਗੜੇ ਦੀ ਪੇਸ਼ਕਾਰੀ ਕਰਕੇ ਲੋਕਨਾਚ ਦੀ ਓਵਰਆਲ ਟ੍ਰਾਫ਼ੳਮਪ
ਅਤੇ 2100 ਅਮਰੀਕੀ ਡਾਲਰ ਦੀ ਰਕਮ ਜਿੱਤ ਕੇ ਵੱਡੀ ਪ੍ਰਾਪਤੀ ਕੀਤੀ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ
ਸਿੰਘ ਨੇ ਕਾਲਜ ਦੀ ਭੰਗੜਾ ਟੀਮ ਦੀ ਇਸ ਵੱਡੀ ਪ੍ਰਾਪਤੀ ’ਤੇ ਟੀਮ ਇੰਚਾਰਜ ਡਾ. ਪਲਵਿੰਦਰ ਸਿੰਘ
ਅਤੇ ਸਮੁੱਚੀ ਭੰਗੜਾ ਟੀਮ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਸਾਂਝੀ ਕੀਤੀ। ਡਾ. ਸਮਰਾ ਨੇ
ਜਾਣਕਾਰੀ ਦਿੰਦਿਆਂ ਕਿਹਾ ਕਿ 18ਵੇਂ ਥਾਈਲੈਂਡ ਇੰਟਰਨੈਸ਼ਨਲ ਫੋਕਲੋਰ ਫੈਸਟੀਵਲ ਵਿੱਚ ਭੰਗੜਾ
ਟੀਮ ਨੇ ਕੁੱਲ ਚਾਰ ਅਵਾਰਡ ਜਿੱਤੇ ਹਨ, ਜਿਨ੍ਹਾਂ ਵਿੱਚ ਬੈਸਟ ਪ੍ਰੋਸੈਸ਼ਨ ਪ੍ਰੇਡ, ਬੈਸਟ ਡ੍ਰੈਸ-ਅੱਪ,
ਬੈਸਟ ਇੰਟੀਗੇ੍ਰਸ਼ਨ ਅਵਾਰਡ ਸ਼ਾਮਲ ਹਨ। ਉਹਨਾਂ ਕਿਹਾ ਕਿ ਕਾਲਜ ਦੀ ਭੰਗੜਾ ਟੀਮ ਪਿਛਲੇ ਸਾਲਾਂ
ਤੋਂ ਲਗਾਤਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭੰਗੜਾ ਟ੍ਰਾਫ਼ੳਮਪ ਜਿੱਤਦੀ ਆ ਰਹੀ ਹੈ। ਉਨ੍ਹਾਂ
ਕਿਹਾ ਕਿ ਸਾਡੀ ਟੀਮ ਲਗਾਤਾਰ ਮਿਹਨਤ ਕਰਦੀ ਰਹੀ ਹੈ, ਜਿਸ ਸਦਕਾ ਅੰਤਰਰਾਸ਼ਟਰੀ ਪੱਧਰ ’ਤੇ ਇਹ ਟੀਮ
ਵੱਡੀ ਪ੍ਰਾਪਤੀ ਕਰਨ ਵਿੱਚ ਕਾਮਯਾਬ ਹੋਈ ਹੈ। ਉਹਨਾਂ ਦੱਸਿਆ ਕਿ ਟੀਮ ਵਿੱਚ ਵਿਦਿਆਰਥੀ
ਭੰਗੜਾ ਕਲਾਕਾਰ ਜੈਸਨਪ੍ਰੀਤ ਸਿੰਘ, ਗੁਰਪਾਲ ਸਿੰਘ ਬੌਬੀ, ਇੰਦਰਜੀਤ ਸਿੰਘ ਤੱਗਰ, ਪਰਮਵੀਰ
ਸਿੰਘ, ਸਨਪ੍ਰੀਤ ਸਿੰਘ, ਰਕੇਸ਼ ਇੰਦਰ ਸਿੰਘ, ਰਮਨੀਤ ਸਿੰਘ ਸ਼ਾਮਲ ਸਨ।