ਜਲੰਧਰ:  ਉਹਨਾਂ ਕਿਹਾ ਕਿ ਉਚੇਰੀ ਸਿੱਖਿਆ ਦੇ ਰਹੇ ਕਾਲਜਾਂ ਅਤੇ
ਯੂਨੀਵਰਸਿਟੀਆਂ ਦਾ ਬਜ਼ਟ 6 ਪ੍ਰਤੀਸ਼ਤ ਵਧਾਉਣਾ ਚੰਗਾ ਕਦਮ ਹੈ, ਪਰ ਇਹ ਵਧਾਇਆ ਜਾਣਾ ਚਾਹੀਦਾ
ਸੀ। ਸਿੱਖਿਆ ਲਈ 13092 ਕਰੋੜ ਰੱਖਣੇ ਸ਼ਲਾਘਾਯੋਗ ਕਦਮ ਹੈ। ਉਹਨਾਂ ਸਕੂਲ ਸਿੱਖਿਆ ਵਿੱਚ ਸੁਧਾਰ ਕਰਨ
ਅਤੇ 12ਵੀਂ ਤੱਕ ਦੀ ਸਿੱਖਿਆ ਮੁੱਫਤ ਦੇਣ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇੱਕ ਚੰਗੀ ਪਹਿਲ
ਹੈ, ਇਸ ਨਾਲ ਹੁਨਰਮੰਦ ਤੇ ਜ਼ਰੂਰਤਮੰਦ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਾਹ
ਖੁੱਲ੍ਹਣਗੇ। ਉਹਨਾਂ ਸਕੂਲਾਂ ਵਿੱਚ ਮੁੱਢਲੀ ਸਿੱਖਿਆ ’ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਦੀ
ਟਰਾਂਸਪੋਰਟੇਸ਼ਨ ਲਈ 10 ਕਰੋੜ ਰੁਪਏ ਰੱਖਣ ਦੀ ਸ਼ਲਾਘਾ ਕੀਤੀ ਹੈ। ਉਹਨਾਂ ਆਸ ਪ੍ਰਗਟਾਈ ਕਿ ਸਰਕਾਰ ਦੇ
ਇਸ ਉਪਰਾਲੇ ਨਾਲ ਸਕੂਲੀ ਸਿੱਖਿਆ ਦਾ ਪੱਧਰ ਉਚੇਰਾ ਹੋਵੇਗਾ ਅਤੇ ਉਚੇਰੀ  ਪ੍ਰਾਪਤੀ ਲਈ
ਕਾਲਜਾਂ ਵਿੱਚ ਆੁਣ ਵਾਲੇ ਵਿਦਿਆਰਥੀ ਹੋਰ ਹੁਨਰਮੰਦ ਹੋਣਗੇ। ਉਚੇਰੀ ਸਿੱਖਿਆ ਦੇ ਖੇਤਰ ਵਿੱਚ 5 ਨਵੇਂ
ਕਾਲਜ ਖੋਲ੍ਹਣ ਲਈ 25 ਕਰੋੜ ਰੱਖਣਾ, ਰੂਸਾ ਤਹਿਤ 174 ਕਰੋੜ ਦੀ ਰਕਮ ਪ੍ਰਵਾਨ ਕਰਨ, 150 ਕਰੋੜ
ਯੂਨੀਵਰਸਿਟੀਆਂ ਵਿੱਚ ਖੋਜ ਲਈ, ਪਟਿਆਲਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਓਪਨ ਯੂਨੀਵਰਸਿਟੀ ਦੀ
ਸਥਾਪਨਾ, ਪੱਟੀ ਵਿਖੇ ਲਾਅ ਕਾਲਜ ਖੋਲਣਾ, 75 ਕਰੋੜ ਦੀ ਲਾਗਤ ਨਾਲ ਨਵੇਂ 19 ਆਈ.ਟੀ.ਆਈ. ਖੋਲਣਾ,
ਖਸਤਾ ਹਾਲਤ ਸਕੂਲ ਇਮਾਰਤਾਂ ਦੀ ਮੁਰੰਮਤ ਲਈ 75 ਕਰੋੜ, ਮੁਹਾਲੀ ਵਿਖੇ ਨਵੇਂ ਮੈਡੀਕਲ ਕਾਲਜ ਖੋਲ੍ਹਣ
ਲਈ 157 ਕਰੋੜ ਰੁਪਏ ਰੱਖਣਾ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਹਨ। ਉਹਨਾਂ ਕਿਹਾ ਕਿ ਉਪਰੋਕਤ
ਯੋਜਨਾਵਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਸਾਰਥਕ ਕਦਮ
ਉਠਾਉਣੇ ਚਾਹੀਦੇ ਹਨ। ਸਿੱਖਿਆ ਨੂੰ ਵਿਦਿਆਰਥੀਆਂ ਲਈ ਲਾਭਦਾਇਕ ਤੇ ਹੁਨਰਮੰਦ ਬਣਾਉਣ ਲਈ
ਸਕੂਲਾਂ ਤੇ ਕਾਲਜਾਂ ਦਾ ਮੂਲ ਢਾਂਚਾ ਵਧੀਆ ਬਣਾਉਂਦੇ ਹੋਏ ਇਨ੍ਹਾਂ ਸੰਸਥਾਵਾਂ ਵਿੱਚ
ਅਧਿਆਪਕਾਂ ਦੀ ਰੈਗੂਲਰ ਭਰਤੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਇਹਨਾਂ
ਸੰਸਥਾਵਾਂ ਵਿੱਚ ਪੜ੍ਹਨ ਜਾਣ ’ਤੇ ਮਾਣ ਮਹਿਸੂਸ ਕਰਨ, ਉਹਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇ
ਜਿਸ ਨਾਲ ਉਹ ਦੇਸ਼ ਦੇ ਨਿਰਮਾਣ ਵਿੱਚ ਵਧ ਚੜ੍ਹ ਕੇ ਹਿੱਸਾ ਪਾ ਸਕਣ। ਉਹਨਾਂ ਕਿਹਾ ਕਿ ਉਚੇਰੀ ਸਿੱਖਿਆ
ਦੇ ਰਹੇ ਕਾਲਜਾਂ ਵਿੱਚ ਖੋਜ ਨੂੰ ਪ੍ਰਫੁੱਲਤ ਕਰਨ ਲਈ ਬਜਟ ਵਿੱਚ ਪੈਸਾ ਰੱਖਣਾ ਚਾਹੀਦਾ ਸੀ। ਉਹਨਾਂ ਆਸ
ਪ੍ਰਗਟਾਈ ਕਿ ਸਰਕਾਰ ਇਸ ਪਾਸੇ ਵੀ ਵਿਸ਼ੇਸ਼ ਧਿਆਨ ਦੇਵੇਗੀ।