ਜਲੰਧਰ: ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਉਚੇਚੇ
ਤੌਰ ਉੱਤੇ ਸ਼ਿਰਕਤ ਕੀਤੀ, ਜਿਨਾਂ ਦਾ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ: ਜਸਰੀਨ ਕੌਰ ਅਤੇ ਲਿਟਰੇਰੀ
ਸੁਸਾਇਟੀ ਦੇ ਸੰਚਾਲਕ ਪ੍ਰੋ: ਮੰਜ¨ ਜੋਸ਼ੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਵੱਲੋਂ
ਭਰਪ¨ਰ ਸੁਆਗਤ ਕੀਤਾ ਗਿਆ।ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਬੋਲਦੇ
ਹੋਏ, ਅੰਗ੍ਰੇਜ਼ੀ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ
ਯੁੱਗ ਵਿਚ ਮਹਿਲਾਵਾਂ ਗਿਆਨ ਅਤੇ ਸੂਚਨਾ-ਟੈਕਨਾਲੋਜੀ ਦੇ ਖੇਤਰ ਵਿਚ ਵੱਧੀਆ ਪ੍ਰਾਪਤੀਆਂ ਕਰ
ਰਹੀਆਂ ਹਨ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜੋ ਮਹਿਲਾਵਾਂ ਦੀ ਭਾਗੀਦਾਰੀ ਤੋਂ ਰਹਿਤ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਅੱਜ ਲੜਕੇ-ਲੜਕੀ ਵਿਚ ਕੋਈ ਫਰਕ ਨਹੀਂ ਹੈ। ਸਾਨੂੰ ਸਭ ਨੂੰ ਮਹਿਲਾਵਾਂ ਦਾ
ਸਤਿਕਾਰ ਕਰਨਾ ਚਾਹੀਦਾ ਹੈ। ਕੁੜੀ ਨੂੰ ਨਚ ਲੈਣ ਦੇਫ਼ ਦੇ ਨਾਂ ਹੇਠ ਹੋਏ ਇਸ ਸਮਾਗਮ ਦੀ ਖਾਸੀਅਤ
ਇਹ ਸੀ ਕਿ ਇਸ ਵਾਰ ਇਸ ਪ੍ਰੋਗ੍ਰਾਮ ਤਹਿਤ ਕਾਲਜ ਦੇ ਨਾਨ-ਟੀਚਿੰਗ ਸਟਾਫ਼ੳਮਪ; ਦੀਆਂ ਮਹਿਲਾ
ਕਰਮਚਾਰੀਆਂ ਵੱਲੋਂ ਸਾਰੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਨਾਂ ਵਿੱਚ ਮਾਡਲਿੰਗ, ਸਕਿਟ, ਗੀਤ
ਅਤੇ ਗਿਧਾ ਪੇਸ਼ ਕਰਦੇ ਹੋਏ ਔਰਤ ਸ਼ਕਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਕਾਲਜ ਦੇ
ਫਿਜ਼ੀਓਥੈਰੇਪੀ ਵਿਭਾਗ ਦੇ ਪ੍ਰੋ: ਜਸਵੰਤ ਕੌਰ ਨੇ ਕੋਰੋਨਾ ਵਾਇਰਸ ਦੇ ਖਤਰੇ ਸਬੰਧੀ ਦਰਸ਼ਕਾਂ ਨੂੰ
ਜਾਗਰ¨ਕ ਕੀਤਾ ਅਤੇ ਸਿਹਤ ਦੀ ਦੇਖਭਾਲ ਸਬੰਧੀ ਸਬੰਧੀ ਵੀ ਅਹਿਮ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ
ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਦੇ ਨਾਲ ਨਾਲ ਸਮ¨ਹ ਸਟਾਫ਼ੳਮਪ; ਅਤੇ ਵੱਡੀ ਗਿਣਤੀ ਵਿੱਚ
ਵਿਦਿਆਰਥੀ ਵੀ ਹਾਜ਼ਰ ਸਨ।