ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ ਪੰਜਾਬੀ ਲੋਕਨਾਚ
ਦਾ 10 ਰੋਜ਼ਾ ਪੰਜਾਬੀ ਲੋਕਨਾਚ ਕੈਂਪ ਦਾ ਆਰੰਭ 28.6.2019 ਨੂੰ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਗ ਸਮਰਾ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਸਮਰਾ ਨੇ ਕੈਂਪ ਦਾ ਮਕਸਦ ਦੱਸਦੇ
ਆਪਣੇ ਵਿਚਾਰਾਂ ਵਿਚ ਆਖਿਆ ਕਿ ਅਜਿਹੇ ਕੈਂਪ ਜਿੱਥੇ ਨੌਜਵਾਨ ਪੰਜਾਬੀਆਂ ਨੂੰ ਆਪਣੇ
ਵਿਰਸੇ ਨਾਲ ਜੋੜਦੇ ਹਨ, ਉੱਥੇ ਨਸ਼ਿਆ ਵਰਗੀਆਂ ਕੁਰੀਤੀਆਂ ਤੋਂ ਬਚਾ ਕੇ ਨਿਰੋਆ ਸਮਾਜ ਸਿਰਜਣ
ਵਿਚ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦੇ ਹਨ। ਇਸ ਮੌਕੇ ਲੋਕਨਾਚ ਦੇ ਮੰਨੇ-ਪ੍ਰਮੰਨੇ
ਉਸਤਾਦ ਰਾਜਬੀਰ ਸਿੰਘ ਜੀ ਨੇ ਆਏ ਹੋਏ ਸਿਖਿਆਰਥੀਆਂ ਨੂੰ ਲੋਕਨਾਚਾਂ ਦੀਆਂ ਚਾਲਾਂ
ਸਿਖਲਾਈਆਂ। ਢੋਲ ਉੱਪਰ ਨਿਰਮਲ ਕੁਮਾਰ ਵਿਜੇ ਉਸਤਾਦ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਕਾਲਜ
ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਸਾਹਿਬ ਦੇ ਸੁਯੋਗ ਯਤਨਾਂ ਸਦਕਾ ਬਿਨਾਂ ਕੋਈ ਫੀਸ ਦੇ 450
ਤੋਂ ਵੱਧ ਸਿੱਖਿਆਰਥੀਆਂ ਦਾ ਇਹ ਕੈਂਪ 10 ਦਿਨ ਜ਼ਾਰੀ ਰਹੇਗਾ। ਇਸ ਮੌਕੇ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰ ਸਮਰਾ ਨੇ ਸਾਰੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ ਅਤੇ ਕਾਲਜ ਦੀ ਭੰਗੜਾ
ਟੀਮ ਵਲੋਂ ਪ੍ਰੋ. ਪਲਵਿੰਦਰ ਸਿੰਘ ਬੋਲੀਨਾ, ਲੁੱਡੀ ਟੀਮ ਵਲੋਂ ਡਾ. ਹਰਜਿੰਦਰ ਸਿੰਘ ਸੇਖੋਂ ਅਤੇ
ਗਿੱਧਾ ਟੀਮ ਵਲੋਂ ਪ੍ਰੋ. ਹਰਬਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ
ਪ੍ਰੋ. ਗਗਨਦੀਪ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਸੁਖਦੇਵ ਸਿੰਘ, ਡਾ.
ਦਿਨਕਰ ਸ਼ਰਮਾ, ਪ੍ਰੋ. ਗੁਲਜ਼ਾਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਪੂਜਾ ਸੋਨਿਕ, ਪ੍ਰੋ. ਗੁਰਜਿੰਦਰ
ਕੌਰ, ਪ੍ਰੋ. ਜਸਪ੍ਰੀਤ ਖਹਿਰਾ, ਪ੍ਰੋ. ਸਿਮਰਨ ਕੌਰ, ਮਿਸ ਮੋਨੀਆ, ਮਿਸ ਤਵਨੀਤ ਕੌਰ ਵੀ ਇਸ ਮੌਕੇ
ਹਾਜ਼ਰ ਸਨ। ਇਸ ਮੌਕੇ ਜਿਥੇ ਕਾਲਜ ਦੀ ਮੌਜ਼ੂਦਾ ਭੰਗੜਾ, ਲੁੱਡੀ ਅਤੇ ਗਿੱਧਾ ਟੀਮ ਨੇ ਉਸਤਾਦਾ
ਦੀਆਂ ਦੱਸੀਆਂ ਚਾਲਾਂ ਨੂੰ ਸਟੇਜ ਉੱਪਰ ਨਿਭਾਇਆ, ਉੱਥੇ 15 ਸਾਲ ਪੁਰਾਣੀ ਕਾਲਜ ਦੀ
ਭੰਗੜਾ ਟੀਮ ਦੇ ਮੈਂਬਰਾਂ ਲੰਬੜ, ਗੋਪੀ, ਹੈਪੀ, ਮੰਗਾ ਨੇ ਵੀ ਸ਼ਮੂਲੀਅਤ ਕੀਤੀ ਅਤੇ
ਸਿੱਖਿਆਰਥੀਆਂ ਨੂੰ ਕੁਝ ਨੁਕਤੇ ਸਿਖਾਏ।