ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ
ਐਲਾਨੇ ਐਮ.ਏ. (ਮਿਊਜ਼ਿਕ ਵੋਕਲ) ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ।
ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 400 ਵਿਚੋਂ 363 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ
ਮੈਰਿਟ ਵਿਚੋਂ ਦੂਜਾ ਅਤੇ ਅਮਨਦੀਪ ਕੁਮਾਰੀ ਨੇ 353 ਅੰਕ ਪ੍ਰਾਪਤ ਕਰਕੇ ਪੰਜਵਾਂ
ਸਥਾਨ ਹਾਸਲ ਕੀਤਾ। ਇਸ ਮੌਕੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ
ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ
ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ
ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਇਹੋ
ਜਿਹੇ ਵਿਦਿਆਰਥੀਆਂ ਦੇ ਸਦਕਾ ਹੀ ਕਿਸੇ ਸੰਸਥਾ ਦਾ ਨਾਂ ਉੱਚਾ ਹੁੰਦਾ ਹੈ ਅਤੇ
ਸਾਨੂੰ ਇਨ੍ਹਾਂ ਵਿਦਿਆਰਥੀਆਂ ’ਤੇ ਬਹੁਤ ਮਾਣ ਹੈ। ਇਸ ਮੌਕੇ ਪ੍ਰੋ. ਸੁਖਦੇਵ ਸਿੰਘ
ਮੁਖੀ ਸੰਗੀਤ ਵਿਭਾਗ, ਪ੍ਰੋ. ਰੁਪਾਲੀ ਵੀ ਹਾਜ਼ਰ ਸਨ।