ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13 ਫਰਵਰੀ 2021 ਦਿਨ ਸ਼ਨੀਵਾਰ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨਰ ਦੁਆਰਾ ਪੀ.ਸੀ.ਐਸ. ਦਾ ਪੇਪਰ ਲੈਣ ਲਈ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸੈਂਟਰ ਬਣਾਇਆ ਗਿਆ ਹੈ। ਇਸ ਕੇਂਦਰ ਨੂੰ ਪ੍ਰੀਖਿਆ ਦਾ ਕੰਮ-ਸੁਚਾਰੂ ਢੰਗ ਨਾਲ ਚਲਾਉਣ ਲਈ ਚਾਰ ਬਲਾਕਾਂ ਵਿੱਚ ਵੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲੈ ਰਹੇ ਸਮੁੱਚੇ ਅਮਲੇ ਨਾਲ ਮੀਟਿੰਗਾਂ ਕਰਕੇ, ਉਹਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਊਟੀਆਂ ਦੇ ਦਿੱਤੀਆਂ ਗਈਆ ਹਨ। ਸੰਬੰਧਤ ਬਲਾਕਾਂ ਦੇ ਸੁਪਰਵਾਈਜ਼ਰ, ਅਸਿਸਟੈਂਟ ਸੁਪਰਵਾਈਜ਼ਰ ਅਤੇ ਇਨਵਿਜ਼ੀਲੇਟਰ ਅਮਲੇ ਦੀ ਬਾਕਾਇਦਾ ਟ੍ਰੇਨਿੰਗ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਸਾਰੇ ਬਲਾਕਾਂ ਦੇ ਸਬ-ਕੇਂਦਰਾਂ ਦਾ ਜਾਇਜ਼ਾ ਲਿਆ ਹੈ, ਅਤੇ ਸਾਰੇ ਇੰਤਜ਼ਾਮ ਤੱਸਲੀਬਖ਼ਸ਼ ਹਨ। ਉਨ੍ਹਾਂ ਇਹ ਪੀ.ਸੀ.ਐਸ. ਦੀ ਪ੍ਰੀਖਿਆ ਸੁਚਾਰੂ ਢੰਗ ਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਦੀ ਆਸ ਪ੍ਰਗਟਾਈ।