ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਤੇ ਅਧਿਆਪਕ ਵਿਲੱਖਣ ਪ੍ਰਾਪਤੀਆਂ ਲਈ
ਜਾਣੇ ਜਾਂਦੇ ਹਨ। ਪ੍ਰਾਪਤੀਆਂ ਦਾ ਸਿਲਸਲਾ ਜ਼ਾਰੀ ਰੱਖਦੇ ਹੋਏ ਕਾਲਜ ਦੇ ਭੂਗੋਲ ਵਿਭਾਗ ਦੀ
ਅਧਿਆਪਕ ਦੀਪਾ ਚੌਧਰੀ ਨੇ ਜੂਨ 2019 ਵਿੱਚ ਹੋਈ ਯੂ.ਜੀ.ਸੀ/ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ
ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸ਼ੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪ੍ਰੋ. ਦੀਪਾ
ਅਤੇ ਭੂਗੋਲ ਵਿਭਾਗ ਦੇ ਮੁਖੀ ਪ੍ਰੋ. ਜੇ.ਐਸ.ਰਾਣਾ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ
ਪ੍ਰੋ. ਦੀਪਾ ਚੌਧਰੀ ਦੀ ਸਖਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਸਦਕਾ ਉਨ੍ਹਾਂ ਇਹ ਪ੍ਰਾਪਤੀ
ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਹੋਣਹਾਰ ਅਤੇ ਮਿਹਨਤੀ ਅਧਿਆਪਕਾਂ ਕੋਲੋਂ ਪ੍ਰੇਰਨਾ ਲੈ ਕੇ
ਵਿਦਿਆਰਥੀ ਜੀਵਨ ਵਿੱਚ ਤਰੱਕੀ ਕਰਦੇ ਹਨ। ਉਹਨਾਂ ਦੱਸਿਆਂ ਕਿ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਜਿੱਥੇ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਉਥੇ ਅਧਿਆਪਕਾਂ ਦੀ ਪ੍ਰਸਨੈਲਟੀ
ਡਿਵੈਲਪਮੈਂਟ ਅਤੇ ਖੋਜ ਸੰਬੰਧੀ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। ਉਹਨਾਂ ਪ੍ਰੋ. ਦੀਪਾ
ਨੂੰ ਇਸ ਮੌਕੇ ਜੀਵਨ ਵਿੱਚ ਅੱਗੇ ਵਧਦਿਆਂ ਸਫ਼ੳਮਪ;ਲਤਾ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ
ਦਿੱਤੀਆਂ। ਇਸ ਮੌਕੇ ਪ੍ਰੋ. ਦੀਪਾ ਚੌਧਰੀ ਦੇ ਪਿਤਾ ਜੀ ਵੀ ਹਾਜ਼ਰ ਸਨ।