ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਜੁਆਲੋਜੀ ਅਤੇ ਬੋਟਨੀ ਵਿਭਾਗ ਦੁਆਰਾ ਅਰਿਸਟੋਟਲ ਸੋਸਾਇਟੀ ਆਫ਼ੳਮਪ;
ਲਾਈਫ਼ੳਮਪ; ਸਾਇੰਸਿਜ ਦੇ ਬੈਨਰ ਹੇਠ ਈਪੋਕ 2020 ਸੈਮੀਨਾਰ ਕਮ-ਹੈਂਡਸਆਨ ਟ੍ਰੇਨਿੰਗ ਆਯੋਜਨ ਕੀਤਾ ਗਿਆ।
ਐਪੀਕਲਚਰ ਅਤੇ ਨਿਊਟ੍ਰੀਸ਼ਨ ਗਾਰਡਨਿੰਗ ਵਿਸ਼ੇ ’ਤੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਡਾ. ਅਮਨਦੀਪ ਕੌਰ
ਅਸਿਸਟੈਂਟ ਪ੍ਰੋਫੈਸਰ ਵੈਜੀਟਬਲ ਸਾਇੰਸ ਅਤੇ ਡਾ. ਸੁਮਨ ਕੁਮਾਰੀ ਅਸਿਸਟੈਂਟ ਪ੍ਰੋਫੈਸਰ ਪਲਾਂਟ ਸੰਰਕਸ਼ਣ ਕ੍ਰਿਸ਼ੀ
ਵਿਗਿਆਨ ਕੇਂਦਰ ਕਪੂਰਥਲਾ ਨੇ ਮੁੱਖ ਵਕਤਿਆਂ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ,
ਪ੍ਰੋ. ਜਸਵਿੰਦਰ ਕੌਰ ਮੁਖੀ ਜੂਅਲੋਜੀ ਅਤੇ ਬਾਟਨੀ ਵਿਭਾਗ ਦੁਆਰਾ ਮੁੱਖ ਬੁਲਾਰਿਆਂ ਨੂੰ ਕਾਲਜ ਦਾ ਯਾਦਗਾਰੀ
ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਾਲਜ ਵਿਖੇ ਨਵੇਂ ਸਥਾਪਿਤ ਕੀਤੇ
ਗਏ ਨਿਊਟ੍ਰੀਸ਼ਨ ਗਾਰਡਨ ਦਾ ਉਦਘਾਟਨ ਵੀ ਕੀਤਾ। ਉਹਨਾਂ ਇਸ ਮੌਕੇ ਕਿਹਾ ਕਿ ਅਜੋਕੀ ਬਦਲ ਰਹੀ ਜੀਵਨ ਸ਼ੈਲੀ ਨਾਲ
ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਆਏ ਹਨ। ਸਾਡਾ ਖਾਣ-ਪੀਣ ਸ਼ੁੱਧ ਨਹੀਂ ਰਿਹਾ। ਜਿਸ ਨਾਲ ਕਈ ਤਰ੍ਹਾਂ
ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਆਰਗੈਨਿਕ ਫੂਡ ਦਾ ਮਹੱਤਵ ਹੋਰ ਵਧ ਜਾਂਦਾ ਹੈ।
ਉਹਨਾਂ ਕਿਹਾ ਕਿ ਇਸ ਸੈਮੀਨਾਰ ਵਿੱਚ ਪੇਸ਼ ਹੋਣ ਵਾਲੇ ਖੋਜ ਪਰਚਿਆਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਸਾਨੂੰ ਵੱਧ
ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਸਮਾਗਮ ਦੇ ਮੁੱਖ ਬੁਲਾਰੇ ਡਾ. ਸੁਮਨ ਕੁਮਾਰੀ ਨੇ ਮਧੂ ਮੱਖੀਆ
ਦੀਆਂ ਕਿਸਮਾਂ ਅਤੇ ਮਧੂ ਮੱਖੀ ਪਾਲਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ
ਉਹਨਾਂ ਸ਼ਹਿਦ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਸ਼ਹਿਦ ਇੱਕ
ਕੁਦਰਤੀ ਖੰਡ ਹੈ, ਇਸ ਦੀ ਵਰਤੋਂ ਬਾਜ਼ਾਰ ਦੀ ਖੰਡ ਦੀ ਥਾਂ ‘ਤੇ ਕੀਤੀ ਜਾ ਸਕਦੀ ਹੈ। ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ
ਕਿ ਸਾਨੂੰ ਮਧੂ ਮੱਖੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਨਾਉਣਾ ਚਾਹੀਦਾ ਹੈ।
ਸੈਮੀਨਾਰ ਦੇ ਦੂਸਰੇ ਮੁੱਖ ਵਕਤਾ ਡਾ. ਅਮਨਦੀਪ ਕੌਰ ਨੇ ਨਿਊਟ੍ਰੀਸ਼ਨ ਗਾਰਡਨਿੰਗ ਸੰਬੰਧੀ ਵਿਸਥਾਰ
ਸਹਿਤ ਜਾਣਕਾਰੀ ਦਿੱਤੀ। ਉਹਨਾਂ ਆਰਗੈਨਿਕ ਖੇਤੀ ਦਾ ਮਹੱਤਵ ਦਸਦਿਆਂ ਘਰ ਵਿੱਚ ਹੀ ਕਿਚਨ ਗਾਰਡਨਿੰਗ ਵਜੋਂ ਇਸ
ਨੂੰ ਅਪਨਾਉਣ ’ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਅਸੀਂ ਘਰ ਵਿੱਚ ਥੋੜੇ ਥਾਂ ’ਤੇ ਹੀ ਆਰਗੈਨਿਕ ਖੇਤੀ ਕਰਕੇ
ਪੂਰੇ ਪਰਿਵਾਰ ਦੀ ਰੋਜ਼ਾਨਾ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਸਿਹਤਮੰਦ ਰਹਿਣ ਲਈ ਇੱਕ
ਵਿਅਕਤੀ ਨੂੰ ਰੋਜ਼ਾਨਾ 250 ਗ੍ਰਾਮ ਸਬਜ਼ੀ, 50 ਗ੍ਰਾਮ ਦਾਲ ਅਤੇ 80 ਗ੍ਰਾਮ ਫਰੂਟ ਦਾ ਸੇਵਨ ਕਰਨਾ ਚਾਹੀਦਾ
ਹੈ। ਸਮਾਗਮ ਦੇ ਅਖੀਰ ਵਿੱਚ ਵਿਭਾਗ ਦੇ ਅਧਿਆਪਕ ਡਾ. ਉਪਮਾ ਅਰੋੜਾ ਨੇ ਪ੍ਰਿੰਸੀਪਲ ਡਾ. ਸਮਰਾ, ਮੁੱਖ
ਵਕਤਿਆਂ, ਵਿਭਾਗ ਦੇ ਅਧਿਆਪਕਾਂ ਅਤੇ ਹੋਰਨਾ ਵਿਭਾਗਾਂ ਤੋਂ ਸੈਮੀਨਾਰ ਵਿੱਚ ਸ਼ਾਮਲ ਹੋਣ ਆਏ ਅਧਿਆਪਕ
ਸਾਹਿਬਾਨ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਗਗਨਦੀਪ ਕੌਰ, ਡਾ.
ਉਪਮਾ ਅਰੋੜਾ, ਡਾ. ਹਮਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਦੇਵਿਕਾ ਗਾਂਧੀ ਅਤੇ ਪ੍ਰੋ. ਗੁਰਜਿੰਦਰ ਕੌਰ
ਹਾਜ਼ਰ ਸਨ।