ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ, ਖੇਡਾਂ, ਸਾਹਿਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਉੱਚ ਪ੍ਰਾਪਤੀਆਂ ਲਈ ਜਾਣੇ ਜਾਂਦੇ ਹਨ। ਇਸੇ ਲੜੀ ਵਿਚ ਇਕ ਹੋਰ ਨਾਮ ਮਨਿੰਦਰਜੀਤ ਸਿੰਘ ਦਾ ਜੁੜਿਆ ਹੈ, ਜਿਸ ਨੇ 26 ਜਨਵਰੀ 2021 ਦੀ ਗਣਤੰਤਰ ਦਿਵਸ ਦੀ ਪਰੇਡ ਵਿਚ ਐਨ.ਐਸ.ਐਸ ਵਾਲੰਟੀਅਰ ਵਜੋਂ ਭਾਗ ਲਿਆ। ਪਰੇਡ ਵਿੱਚ ਭਾਗ ਲੈਣ ਉਪਰੰਤ ਕਾਲਜ ਵਿਖੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਿੰਦਰਜੀਤ ਸਿੰਘ ਕਾਲਜ ਵਿਚ ਐਮ.ਏ.ਰਾਜਨੀਤੀ ਸ਼ਾਸ਼ਤਰ ਦਾ ਵਿਦਿਆਰਥੀ ਹੈ। ਜਿਸ ਦੀ ਲਵਲੀ ਯੂਨੀਵਰਸਿਟੀ ਵਿਚ 17 ਨਵੰਬਰ 2020 ਦੇ ਕੈਂਪ ਵਿਚ ਚੋਣ ਹੋਈ। ਉਸ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ ਵਿਚ ਪੰਜਾਬ ਪੱਧਰ ਤੇ ਪਹਿਲੇ ਸਥਾਨ ਤੇ ਚੋਣ ਹੋਈ। ਵਿਦਿਆਰਥੀ ਨੇ 1 ਜਨਵਰੀ 2021 ਤੋਂ 31 ਜਨਵਰੀ 2021 ਵਿੱਚ ਐਨ.ਐਸ.ਐਸ ਗਣਤੰਤਰ ਕੈਂਪ ਦਿਵਸ ਲਗਾਇਆ ਅਤੇ ਰਾਸ਼ਟਰੀ ਪੱਧਰ ਤੇ ਉਸਨੂੰ ਪਰੇਡ ਕਰਨ ਦਾ ਮੌਕਾ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਾਸਤੇ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਨੇ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਹੈ। ਡਾ. ਤਰਸੇਮ ਸਿੰਘ ਚੀਫ ਐਨ.ਐਨ.ਐਸ ਅਫਸਰ ਨੇ ਦੱਸਿਆ ਕਿ ਪੰਜਾਬ ਵਲੋਂ 4 ਲੜਕੇ ਅਤੇ 4 ਲੜਕੀਆਂ ਨੇ ਭਾਗ ਲਿਆ ਅਤੇ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਨੂੰ ਪਹਿਲੀ ਵਾਰ ਐਨ.ਐਸ.ਐਸ ਵਲੋਂ ਵਿਦਿਆਰਥੀ ਭੇਜਣ ਦਾ ਮੌਕਾ ਮਿਲਿਆ। ਵਿਦਿਆਰਥੀ ਨੇ ਦੱਸਿਆ ਕਿ ਕੈਂਪ ਵਿਚ ਸ਼ਾਮਿਲ ਹੋਣ ਤੇ ਆਪਣੇ ਆਪ ਨੂੰ ਵੱਡਭਾਗਾ ਸਮਝਦਾ ਹੈ। ਇਸ ਤੇ ਉਸਨੂੰ ਸਨਮਾਨਯੌਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਖੇਲ ਮੰਤਰੀ ਕਿਰਣ ਰੀਜੀਜੂ ਅਤੇ ਸਮਰੀਤੀ ਈਰਾਨੀ ਆਦਿ ਮੰਤਰੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਨੇ ਰਾਸ਼ਟਰੀ ਯੁਵਾ ਮਹਾਉਤਸਵ 2021 ਦੇ ਸਮਾਪਤੀ ਸਮਾਰੋਹ ਵਿਚ ਪੰਜਾਬੀ ਸੱਭਿਆਚਾਰ ਨੂੰ ਦਿਖਾਉਣ ਦਾ ਵੀ ਮੌਕਾ ਮਿਲਿਆ। ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਪ੍ਰਿਆਂਕ ਸ਼ਾਰਧਾ, ਡਾ. ਨਵਨੀਤ ਅਰੌੜਾ, ਡਾ.ਅਮਨਦੀਪ ਕੌਰ ਅਤੇ ਪ੍ਰੋ. ਸਤਪਾਲ ਸਿੰਘ ਵੀ ਮੌਜੂਦ ਰਹੇ।