ਜਲੰਧਰ : ਖੇਡ, ਕਲਾ ਅਤੇ ਅਕਾਦਮਿਕ ਖੇਤਰ ਵਿਚ ਆਪਣੀਆਂ ਵਿੱਲਖਣ ਪ੍ਰਾਪਤੀਆਂ ਕਰਕੇ ਜਾਣਿਆ ਜਾਂਦਾ
ਹੈ। ਇਸੇ ਹੀ ਲੜੀ ਦੇ ਅੰਤਰਗਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਸੈਮੂਅਲ ਨੇ ਹਰ ਸਾਲ ਦੀ
ਤਰ੍ਹਾਂ ਇਸ ਸਾਲ ਵੀ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਾਇਆ। ਸੇਮੂਅਲ ਨੇ ਬੀ.ਏ ਭਾਗ ਛੇਵਾਂ
ਵਿੱਚ 400 ਅੰਕਾਂ ਵਿਚੋਂ 307 ਅੰਕ ਹਾਸਿਲ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾਇਆ।
ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਅਤੇ ਵਧਾਈ
ਦਿੱਤੀ ਅਤੇ ਅਕਾਦਮਿਕ ਖੇਤਰ ਵਿੱਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਨ ਦੇ ਲਈ ਪ੍ਰੇਰਿਆ। ਇਸ ਮੌਕੇ
ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਸੁਖਦੇਵ ਸਿੰਘ, ਪ੍ਰੋ. ਪਵਿੱਤਰ ਸਿੰਘ, ਪ੍ਰੋ. ਗੁਰਚੇਤਨ ਸਿੰਘ ਅਤੇ
ਪ੍ਰੋ. ਰੁਪਾਲੀ ਹਾਜ਼ਰ ਸਨ।