
ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੁਆਰਾ ਉੱਘੇ ਗਾਇਕ ਜੱਸੀ ਖ਼ਾਨ ਦਾ ਕਾਲਜ ਵਿਖੇ ਪਹੁੰਚਣ ’ਤੇ ਫੁੱਲਾਂ ਦਾ ਗੁਲਦਤਾ ਦੇ ਕੇ ਭਰਵਾ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਲਾਇਲਪੁਰ ਖ਼ਾਲਸਾ ਕਾਲਜ ਦੀ ਨਿੱਗਰ ਸੋਚ ਵਾਲਾ ਸੰਗੀਤ ਜੱਸੀ ਖ਼ਾਨ ਨੇ ਸਮਾਜ ਸਾਹਮਣੇ ਪੇਸ਼ ਕੀਤਾ ਹੈ। ਉਨ੍ਹਾਂ ਉਸਦੇ ਟ੍ਰੈਕ ‘ਲਹੂ ਦੀ ਲਕੀਰ’ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਚਮਕ-ਦਮਕ ਤੇ ਭੜਕਾਉ ਸੰਗੀਤਕ ਦੌਰ ਵਿਚ ਲਹੂ ਦੀ ਲਕੀਰ ਵਰਗਾ ਟ੍ਰੈਕ ਪੰਜਾਬੀ ਸੰਗੀਤ ਖੇਤਰ ਲਈ ਬਹੁਤ ਹੀ ਸ਼ੁੱਭ ਸ਼ਗਨ ਹੈ। ਇਸ ਮੌਕੇ ਗਾਇਕ ਜੱਸੀ ਖ਼ਾਨ ਨੇ ਆਪਣੇ ਸੰਗੀਤਕ ਸਫ਼ਰ, ਅਨੁਭਵ ਅਤੇ ਆਪਣੇ ਨਵੇਂ ਟ੍ਰੈਕ ਗੀਤ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਡਾ. ਸਮਰਾ ਦੁਆਰਾ ਗਾਇਕ ਨੂੰ ਯਾਦਗਾਰੀ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਤਰਸੇਮ ਸਿੰਘ, ਡੀਨ ਅਡਮਿਸ਼ਨ ਅਤੇ ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਵੀ ਹਾਜ਼ਰ ਸਨ।