ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐਨ.ਐਸ.ਐਸ ਵਿਭਾਗ
ਦੁਆਰਾ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਬੜੀ ਉਤਸੁਕਤਾ ਨਾਲ
ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਸਰਕਾਰ ਭਗਤ ਸਿੰਘ ਦੀ ਜੀਵਨ
ਸ਼ੈਲੀ ਅਧਾਰਿਤ ਦਸਤਾਵੇਜ਼ੀ ਫਿਲਮ ਦਿਖਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਵਿਦਿਆਰਥਣਾਂ ਨੁੰ ਸੰਬੋਧਿਤ ਕਰਦਿਆ ਕਿਹਾ ਕਿ ਸਰਦਾਰ ਭਗਤ ਸਿੰਘ ਭਾਰਤੀ
ਇਤਿਹਾਸ ਦੇ ਅਜਿਹੇ ਹਸਤਾਖਰ ਹਨ ਜਿਨ੍ਹਾਂ ਨੇ ਦੇਸ਼ ਲਈ ਸਿਰਫ ਆਪਾ ਹੀ ਕੁਰਬਾਨ ਨਹੀਂ
ਕੀਤਾ ਸਗੋਂ ਸੁਤੰਤਰਤਾ ਸੰਘਰਸ਼ ਨੂੰ ਗਤੀਸ਼ੀਲ ਕਰਦਿਆ ਹੋਇਆ ਨੌਜਵਾਨਾਂ ਲਈ
ਰਾਹ ਦਸੇਰਾ ਪ੍ਰੇਰਣਾ ਸਰੋਤ ਬਣੇ। ਸ. ਭਗਤ ਸਿੰਘ ਜਿਥੇ ਕ੍ਰਾਂਤੀ ਨੁੰ ਮਨੁੱਖ ਜਾਤੀ
ਲਈ ਅਟੱਲ ਨੀਤੀ ਮੰਨਦੇ ਸਨ ਨਾਲ ਹੀ ਉਹ ਸੁਤੰਤਰਤਾ ਨੂੰ ਇਨਸਾਨ ਦਾ ਕਦੇ ਨਾ
ਖਤਮ ਹੋਣ ਵਾਲਾ ਅਧਿਕਾਰ ਵੀ ਸਮਝਦੇ ਸਨ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਅਸੀਂ
ਮੁਲਖ ਵਾਸੀ ਅੱਜ ਜੋ ਅਜ਼ਾਦ ਫਿਜ਼ਾ ਨੂੰ ਮਾਣ ਰਹੇ ਹਾਂ ਇਹ ਫਿਜ਼ਾ ਸ਼ਹੀਦਾ ਦੇ ਖੂਨ
ਦੀ ਮਹਿਕ ਹੈ। ਸਾਡਾ ਫਰਜ਼ ਹੈ ਕਿ ਅਸੀਂ ਵੀ ਸ਼ਹੀਦਾ ਦੀ ਸੋਚ ਜਿਹੇ ਸੁਪਨਿਆਂ ਦਾ ਭਾਰਤ
ਸਿਰਜਣ ਵਿਚ ਯੋਗਦਾਨ ਪਾਈਏ ਤਾਂ ਜੋ ਸਾਡਾ ਦੇਸ਼ ਸਾਡਾ ਸਮਾਜ ਬੇਰੁਜ਼ਗਾਰੀ,
ਭ੍ਰਿਸ਼ਟਾਚਾਰ, ਨਸ਼ਾ ਮੁਕਤ ਹੋ ਜਾਵੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਹਰ ਭਾਰਤ
ਵਾਸੀ ਇਹਨਾਂ ਅਲਾਮਤਾ ਖਿਲ਼ਾਫ ਲੜਨ ਦੀ ਆਪਣੀ ਦ੍ਰਿੜਤਾ ਭਰਪੂਰ ਕੋਸ਼ਿਸ਼ ਜਾਰੀ
ਰੱਖੇਗਾ। ਧਰਮ ਸੰਪ੍ਰਦਾਇ, ਜਾਤੀਵਾਦ ਦੀ ਸੰਕੀਰਣ ਮਾਨਸਿਕਤਾ ਤੋਂ ਉਪਰ ਉੱਠ
ਕੇ ਇੱਕਜੁੱਟ ਹੋ ਕੇ ਦੇਸ਼ ਦੀ ਉਨਤੀ ਵਿਚ ਯੋਗਦਾਨ ਦੇਣ ਲਈ ਮੈਡਮ ਨੇ ਖ਼ਾਸ ਤੌਰ ਤੇ
ਪ੍ਰੇਰਿਤ ਕੀਤਾ।