ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੇ ਇੱਕ ਨਵਾਂ ਮੁਕਾਮ ਸਿਰਜਦੇ ਹੋਏ ਕਾਲਜ ਵਿੱਚ ਪਹਿਲੀ ਵਾਰ ਇੱਕ ਵੱਡੇ ਪੱਧਰ ਉੱਤੇ ਬੀ.ਏ. ਆਰਟਸ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਕਾਲਜ ਵਿੱਚ ਇੱਕ ਸ਼ਾਨਦਾਰ ਸਵਾਗਤੀ ਪਾਰਟੀ ਦਾ ਆਯੋਜਨ ਕੀਤਾ ਜਿਸ ਦੌਰਾਨ ਵਿਦਿਆਰਥੀਆਂ ਨੇ ਵਧ-ਚੜ ਕੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਨੇ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਬੀ.ਏ. ਦੇ ਨਵੇਂ ਵਿਦਿਆਰਥੀਆਂ ਲਈ ਆਪਣੀਆਂ ਸ਼ੁਭਕਾਮਨਾਵਾਂ ਜ਼ਾਹਿਰ ਕੀਤੀਆਂ। ਇਸ ਮੌਕੇ, ਅੰਗ੍ਰੇਜ਼ੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਡੀਨ, ਅਕੈਡਮਿਕ ਅਫੇਅਰਜ਼, ਪ੍ਰੋ: ਜਸਰੀਨ ਕੌਰ ਨੇ ਆਪਣੇ ਮਖ਼ਸ¨ਸ ਅੰਦਾਜ਼ ਰਾਹੀਂ ਨਵੇਂ ਵਿਦਿਆਰਥੀਆਂ ਕਾਲਜ ਵਿੱਚ ਜੀਅ ਆਇਆਂ ਕਹਿੰਦੇ ਹੋਏ ਉਨਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ ਵਿਦਿਆਰਥੀਆਂ ਨੇ ਮਾਡਲਿੰਗ, ਗੀਤਕਾਰੀ, ਨਾਚ ਪੇਸ਼ਕਾਰੀ ਸਦਕਾ ਵੱਡੀ ਗਿਣਤੀ ਵਿੱਚ ਮੌਜ¨ਦ ਦਰਸ਼ਕਾਂ ਦਾ ਮਨੋਰੰਜਨ ਕੀਤਾ। ਤਮਾਮ ਮਨੋਰੰਜਕ ਸਿਲਸਿਲਿਆਂ ਦੇ ਬਾਅਦ, ਰਿਤਿਕ ਅਤੇ ਰਮਨਪ੍ਰੀਤ ਸਮੇਤ ਚੋਣਵੇਂ ਵਿਦਿਆਰਥੀਆਂ ਸਮਾਗਮ ਦੀਆਂ ਪੇਸ਼ਕਾਰੀਆਂ ਨਾਲ ਸਬੰਧਤ ਵੱਖ ਵੱਖ ਖਿਤਾਬਾਂ ਦੇ ਜੇਤ¨ ਐਲਾਨਿਆ ਗਿਆ । ਇਸ ਮੌਕੇ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫੈਸਰ, ਪ੍ਰੋ: ਸਰਿਤਾ ਤਿਵਾੜੀ ਵੀ ਉਚੇਚੇ ਤੌਰ ਉੱਤੇ ਸ਼ਾਮਲ ਹੋਏ ਅਤੇ ਇਸੇ ਤਰਾਂ ਵੱਡੀ ਗਿਣਤੀ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਰਿੰਦਰਪਾਲ ਮੰਢ ਵੱਲੋਂ ਬਾਖੂਬੀ ਨਿਭਾਈ ਗਈ।