ਲੁਧਿਆਣਾ :
ਸਿਹਤ ਵਿਭਾਗ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਬੱਗਾ ਕੁਆਰਟਾਈਨ ਹੋ ਗਏ ਹਨ। ਏਡੀਸੀ ਅਮਰਜੀਤ ਬੈਂਸ ਦੇ ਕਰੋਨਾ ਪਾਜ਼ੀਟਿਵ ਆਉਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਿਵਲ ਸਰਜਨ ਡਾ.ਰਾਜੇਸ਼ ਕੁਮਾਰ ਬੱਗਾ ਬੀਤੇ ਦਿਨਾਂ ਦੌਰਾਨ ਏਡੀਸੀ ਅਮਰਜੀਤ ਬੈਂਸ ਦੇ ਸੰਪਰਕ ਵਿੱਚ ਸਨ। ਇਸ ਕਾਰਨ ਡਾਕਟਰ ਰਾਜੇਸ਼ ਬੱਗਾ ਨੇ ਆਪਣੇ ਆਪ ਨੂੰ ਕੁਆਰਨਟਾਈਨ ਕਰ ਲਿਆ ਹੈ। ਅੱਜ ਉਨ੍ਹਾਂ ਸਿਵਲ ਹਸਪਤਾਲ ਵਿੱਚ ਕਰੋਨਾ ਦੀ ਜਾਂਚ ਕਰਵਾਈ, ਉਨ੍ਹਾਂ ਦੀ ਮੁੱਢਲੀ ਰਿਪੋਰਟ ਨੈਗਟਿਵ ਆਈ ਹੈ।