ਸਿਹਤ ਵਿਭਾਗ ਵਲੋਂ ਵੱਖ-ਵੱਖ ਥਾਵਾਂ ਫ਼#39;ਤੇ ਕੀਤੀ ਛਾਪੇਮਾਰੀ
ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਵਲੋਂ ਖਾਣ ਵਾਲੀਆਂ ਵਸਤਾਂ ਦੇ ਭਰੇ 14 ਸੈਂਪਲ
ਜਲੰਧਰ ਮਿਤੀ 23-09-21 : ਲੋਕਾਂ ਨੂੰ ਚੰਗੀ ਗੁਣਵੱਤਾ ਅਤੇ ਸਾਫ-ਸੁਥਰੀਆਂ ਖਾਧ-ਵਸਤਾਂ
ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਜਲੰਧਰ ਹਮੇਸ਼ਾ ਹੀ ਯਤਨਸ਼ੀਲ ਹੈ।ਇਸ ਦੇ ਚੱਲਦਿਆਂ ਵਿਭਾਗ
ਵਲੋਂ ਰੋਜ਼ਾਨਾ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਦਿਆਂ ਖਾਧ-ਵਸਤਾਂ -ਪਦਾਰਥਾਂ ਦੇ ਸੈਂਪਲ
ਭਰੇ ਜਾ ਰਹੇ ਹਨ ਅਤੇ ਕਈ ਪਦਾਰਥਾਂ ਨੂੰ ਮੌਕੇ ਫ਼#39;ਤੇ ਨਸ਼ਟ ਵੀ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਜਲੰਧਰ
ਡਾ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਡਾ. ਅਰੁਣ
ਵਰਮਾ ਅਤੇ ਉਨ੍ਹਾਂ ਦੀ ਟੀਮ ਐਫ.ਐਸ.ਓ ਰੋਬਿਨ ਕੁਮਾਰ, ਸ਼ੱਮੀ, ਅਨਿੱਲ, ਸੁਰਿੰਦਰ ਸਿੰਘ ਵਲੋਂ
ਜਲੰਧਰ ਦੇ ਮੋਤਾ ਸਿੰਘ ਨਗਰ, ਅਰਬਨ ਅਸਟੇਟ ਫੇਜ਼-2 ਅਤੇ ਗੁਰੂ ਅਮਰਦਾਸ ਚੌਂਕ ਵਿਖੇ ਛਾਪੇਮਾਰੀ
ਕੀਤੀ ਗਈ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਟੀਮ ਵਲੋਂ ਮੋਤਾ ਸਿੰਘ ਨਗਰ ਵਿਖੇ ਜਮਸ਼ੇਰ ਡੇਅਰੀ ਤੋਂ ਦੁੱਧ ਲੈ
ਕੇ ਆ ਰਹੇ ਦੋਧੀਆਂ ਨੂੰ ਰੋਕਿਆ ਗਿਆ ਅਤੇ ਦੁੱਧ ਦੇ 2 ਸੈਂਪਲ ਭਰੇ ਗਏੇ। ਟੀਮ ਵਲੋਂ
ਗੁਰਦਾਸਪੁਰ ਨੰਬਰ ਗੱਡੀ ਨੂੰ ਗੁਰੂ ਅਮਰਦਾਸ ਚੌਂਕ ਨਜ਼ਦੀਕ ਰੋਕਿਆ ਗਿਆ ਜਿਸ ਵਿੱਚ 275 ਕਿੱਲੋ
ਪਨੀਰ, 17 ਕਿੱਲੋ ਕਰੀਮ ਅਤੇ 60 ਕਿੱਲੋ ਦੇਸੀ ਘਿਉ ਸੀ।ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਵਲੋਂ ਸਮਾਨ ਦੀ ਜਾਂਚ ਦੌਰਾਨ
ਉਸ ਦੀ ਗੁਣਵੱਤਾ ਦਾ ਮਿਆਰ ਘੱਟ ਲੱਗਣ ਤੇ ਮੌਕੇ ਤੇ ਸਾਰੀਆਂ ਵਸਤਾਂ ਦੇ 3 ਸੈਂਪਲ ਭਰੇ ਅਤੇ
ਸਮਾਨ ਨੂੰ ਜ਼ਬਤ ਕਰ ਲਿਆ ਗਿਆ।
ਡਾ. ਬਲੰਵਤ ਸਿੰਘ ਵਲੋਂ ਦੱਸਿਆ ਗਿਆ ਕਿ ਛਾਪੇਮਾਰੀ ਦੌਰਾਨ ਸਿਹਤ ਵਿਭਾਗ ਨੂੰ ਸਟੋਰ ਕੀਤੇ
ਨੋਨਵੈੱਜ ਆਇਟਮਾਂ ਫ਼#39;ਚ ਮਰੀ ਹੋਈ ਕਿਰਲੀ ਦੀ ਸ਼ਿਕਾਇਤ ਮਿਲਣ ਦੇ ਅਧਾਰ ਫ਼#39;ਤੇ ਅਰਬਨ ਅਸਟੇਟ ਫੇਜ਼-2 ਦੀ
ਗਰੋਸਰੀ ਸ਼ਾਪ ਵਿੱਚ ਚੈਕਿੰਗ ਕੀਤੀ ਗਈ। ਮੋਕੇ ਫ਼#39;ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਵਲੋਂ ਜਾਂਚ
ਕੀਤੀ ਗਈ ਅਤੇ ਮੀਟ ਦੇ 2 ਸੈਂਪਲ ਲਏ ਗਏ ਇਸ ਦੇ ਨਾਲ ਤਕਰੀਬਨ 50 ਕਿੱਲੋ ਕੱਚੇ ਅਤੇ ਮੇਰੀਨੇਟਡ ਮੀਟ
ਨੂੰ ਨਸ਼ਟ ਵੀ ਕੀਤਾ ਗਿਆ ।ਇਸ ਤੋਂ ਇਲਾਵਾ ਟੀਮ ਦਾਲਾਂ, ਚਾਵਲ, ਖੰਡ ਅਤੇ ਫਲਾਂ ਦੇ 7 ਸੈਂਪਲ ਵੀ
ਭਰੇ ਗਏ।
ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਡਾ. ਅਰੁਣ ਵਰਮਾ ਵਲੋਂ ਦੱਸਿਆ ਗਿਆ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ
ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚੈਕਿੰਗ ਫ਼#39;ਚ ਹੋਰ ਵੀ ਤੇਜ਼ੀ ਲਿਆਂਦੀ
ਜਾਵੇਗੀ।ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਆਉਣ ਨਾਲ ਮਠਿਆਈਆਂ ਅਤੇ ਦੁੱਧ ਤੋਂ ਬਣੀਆਂ
ਵਸਤਾਂ ਦੀ ਖ਼ਪਤ ਵੱਧ ਜਾਂਦੀ ਹੈ।ਇਸ ਲਈ ਜ਼ਿਲ੍ਹੇ ਵਿੱਚ ਅਤੇ ਬਾਹਰੋਂ ਆਉਣ ਵਾਲੇ ਦੁੱਧ ਤੋਂ ਬਣੇ
ਪਦਾਰਥਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਚੰਗੀ ਗੁਣਵੱਤਾ ਦੇ ਪਦਾਰਥ ਮਿਲ ਸਕਣ।