ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਪਹਿਲ ਸੰਸਥਾ ਦੇ ਪ੍ਰਧਾਨ ਤੇ ਉੱਘੇ ਸਮਾਜ–ਸੇਵੀ ਪ੍ਰੋ. ਲਖਬੀਰ ਸਿੰਘ ਦੇ ਅਕਾਲ ਚਲਾਣੇ ਉੱਪਰ ਸ਼ੋਕ ਸਭਾ ਕੀਤੀ ਗਈ। ਇਸ ਸ਼ੋਕ ਸਭਾ ਨੂੰ ਸੰਬੋਧਿਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਭਰੇ ਮਨ ਨਾਲ ਦੱਸਿਆ ਕਿ ਪੋ੍ਰ. ਲਖਬੀਰ ਸਿੰਘ ਲੰਬੇ ਸਮੇਂ ਤੋਂ ਕੈਸਰ ਦੀ ਬਿਮਾਰੀ ਨਾਲ ਪੀੜਤ ਸਨ ਪਰੰਤੂ ਅੱਜ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ। ਮੈਡਮ ਨੇ ਕਿਹਾ ਕਿ ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮਨ, ਜਲੰਧਰ ਨਾਲ ਉਹਨਾਂ ਦਾ ਗਹਿਰਾ ਰਿਸ਼ਤਾ ਸੀ ਉਹ ਵਿਦਿਆਰਥੀਆਂ ਦੀ ਬਿਹਤਰੀ ਲਈ ਸਮੇਂ-ਸਮੇਂ ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ ਜਿਵੇ ਕਿ ਕਾਲਜ ਨੂੰ ਪੱਖੇ ਭਂੇਟ ਕਰਨਾ, ਪੌਦੇ ਲਗਾਉਣਾ, ਖੁਨ ਦਾਨ ਕੈਂਪ ਲਈ ਸਹਿਯੋਗ ਦੇਣਾ ਆਦਿ।
ਉਹਨਾਂ ਕਿਹਾ ਕਿ ਪ੍ਰੋ. ਲਖਬੀਰ ਸਿੰਘ ਹੁਰਾਂ ਨੇ ਜ਼ਿੰਦਗੀ ਦੇ ਸ਼ੰਘਰਸ਼ ਨੂੰ ਬਹੁਤ ਹੀ ਸਾਕਾਰਤਮਕ ਤਰੀਕੇ ਨਾਲ ਲੜਿਆ। ਉਹਨਾਂ ਨੂੰ ਸੱਚੀ ਸਰਧਾਜ਼ਲੀ ਇਹੀ ਹੈ ਕਿ ਉਹਨਾਂ ਦੇ ਜੀਵਨ ਤੋਂ ਸੇਧ ਲਈ ਜਾਵੇ।
ਅਜਿਹੇ ਸਖਸ਼ ਦੇ ਜਾਣ ਨਾਲ ਸਮਾਜ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸ਼ੋਕ ਸਭਾ ਵਿਚ ਸਮੂਹ ਸਟਾਫ਼ ਮੈਬਰਾਂ ਤੇ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋ. ਲਖਬੀਰ ਸਿੰਘ ਨੁੂੰ ਭਾਵ ਭਿੰਨੀ ਸ਼ਰਧਾਜ਼ਲੀ ਭੇਟ ਕੀਤੀ