ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫਾਰ  ਵਿਮੈਨ, ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ
ਵੱਲੋਂ ਏ.ਏ.ਏ. ਬ੍ਰਾਈਟ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ “ਕੁਆਟੀਟੇਟਿਵ ਐਂਡ ਐਪਟੀਟਿਊਟ ਸਕਿੱਲਜ਼” ਵਿਸ਼ੇ
ਉੱਤੇ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਏ.ਏ.ਏ. ਬ੍ਰਾਈਟ ਅਕੈਡਮੀ ਦੇ ਪੰਜਾਬ ਵਿਚ 13 ਕੇਂਦਰ ਹਨ।
ਜਿਨ੍ਹਾਂ ਦੀ ਵਿਸ਼ੇਸ਼ਤਾ ਸਰਕਾਰੀ ਨੌਕਰੀਆਂ ਸੰਬੰਧੀ ਸਿੱਖਿਆ ਅਤੇ ਗਿਆਨ ਮਹੱਈਆਂ ਕਰਵਾਉਣਾ ਹੈ। ਇਸ
ਆਯੋਜਨ ਸਮੇਂ ਮੁੱਖ ਵਕਤਾ ਦੇ ਤੌਰ ਤੇ ਸੈਂਟਰ ਮੁਖੀ ਦੇਵ ਰਾਜ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ
ਰਾਹੀਂ ਅੱਜ ਦੇ ਯੁੱਗ ਵਿਚ ਉਦਯੋਗ ਅਤੇ ਸਿੱਖਿਆ ਵਿਚ ਵਿਆਪਤ ਅੰਤਰ ਨੂੰ ਸ਼ਪੱਸਟ ਕੀਤਾ। ਇਸ ਦੇ ਨਾਲ ਹੀ
ਉਨ੍ਹਾਂ ਨੇ ਵੱਖ-ਵੱਖ ਨੌਕਰੀਆਂ, ਉਨ੍ਹਾਂ ਦੇ ਖੇਤਰ, ਨੌਕਰੀਆਂ ਨਾਲ ਸੰਬੰਧਿਤ ਪ੍ਰੀਖਿਆਵਾਂ ਦੇ ਢੰਗ
ਅਤੇ ਸਫਲ ਹੋਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ । ਇਸ ਮੌਕੇ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੇ ਗਿਆਨ ਵਿਚ
ਵਾਧਾ ਕਰਨ ਲਈ ਪ੍ਰਸ਼ਨ ਵੀ ਪੁੱਛੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਏ.ਏ.ਏ. ਬ੍ਰਾਈਟ ਅਕੈਡਮੀ ਦਾ
ਧੰਨਵਾਦ ਕੀਤਾ ਅਤੇ ਇਸ ਆਯੋਜਨ ਦੇ ਲਈ ਕੰਪਿਊਟਰ ਸਾਇੰਸ ਅਤੇ ਆਈ .ਟੀ.ਵਿਭਾਗ ਦੇ ਮੁਖੀ ਡਾ. ਰਮਨ ਪ੍ਰੀਤ
ਕੋਹਲੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।