ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੌਜੀ ਵਿਭਾਗ ਦੁਆਰਾ “ਚਮੜੀ
ਸੰਭਾਲ ਅਤੇ ਸੱਜ ਸਜਾਵਟ ਕੌਸ਼ਲਤਾ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ
ਮੁੱਖ ਮਹਿਮਾਨ ਦੇ ਰੂਪ ਵਿਚ “ਸਿਲਾਨੋ ਇੰਟਰਨੈਸ਼ਨਲ ਇੰਸਟੀਚਿਊਟ” ਦੀ ਮੇਕਅਪ ਆਰਟਿਸਟ
ਮਿਸਜ਼ ਗੀਤ ਤਲਵਾਰ ਪਹੁੰਚੀ। ਮਿਸਜ਼ ਗੀਤ ਤਲਵਾਰ ਨੇ ਵਿਦਿਆਰਥੀਆਂ ਨੂੰ ਪਾਰਟੀ ਮੇਕਅਪ
ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਸਦਾ ਪ੍ਰਦਰਸ਼ਨ ਵੀ ਕੀਤਾ ਅਤੇ
ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਇਸਦੇ ਉਤਪਾਦਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ,
ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਭਾਗ ਦੀ ਮੁਖੀ ਮੈਡਮ ਸ਼ਿਵਾਨੀ ਦੀ
ਸ਼ਲਾਘਾ ਕਰਦੇ ਹੋਏ ਪ੍ਰਸਤੁਤ ਸਫਲ ਸੈਮੀਨਾਰ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅੇੈਸੇ
ਆਯੋਜਨ ਵਿਦਿਆਰਥਣਾਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ ਅਤੇ ਉਹਨਾਂ
ਨੂੰ ਆਤਮਨਿਰਭਰ ਬਣਨ ਦਾ ਅਵਸਰ ਵੀ ਪ੍ਰਦਾਨ ਕਰਦੇ ਹਨ।