ਜਲੰਧਰ : ਨਾਰੀ ਸ਼ਕਤੀ ਦੀ ਪ੍ਰਤੀਕ ਵਿਰਾਸਤੀ ਸੰਸਥਾ ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵੱਲੋਂ
ਕੌਮਾਤਰੀ ਮਾਂ ਬੋਲੀ ਦਿਵਸ ਨੁੰ ਮਨਾਉਂਦਿਆਂ “ਮਾਂ ਬੋਲੀ ਪੰਜਾਬੀ” ਨੂੰ ਸਮਰਪਿਤ ਵੱਖ-ਵੱਖ
ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਦੇ ਅੰਤਰਗਤ ਸਭ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਡਾ.
ਨਵਜੋਤ ਜੀ ਦੀ ਯੋਗ ਅਗਵਾਈ ਅਧੀਨ ਪੰਜਾਬੀ ਮਾਂ ਬੋਲੀ ਨੁੰ ਸਮਰਪਿਤ ਰੈਲੀ ਕੱਢੀ ਗਈ। ਇਸ ਰੈਲੀ ਵਿਚ
ਵਿਦਿਆਰਥੀਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਉਪਰੰਤ ਪੋਸਟ ਗਰੈਜੂਏਟ
ਪੰਜਾਬੀ ਵਿਭਾਗ ਵੱਲੋਂ ਮਾਂ ਬੋਲੀ ਨੁੰ ਸਮਰਪਿਤ ਲਘੂ ਨਾਟਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ
ਗਿਆ ਜਿਸ ਵਿਚ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੇ ਨਾਟਕਾਂ ਦੀ
ਪੇਸ਼ਕਾਰੀ ਕੀਤੀ ਗਈ । ਇਸ ਪ੍ਰਤੀਯੋਗਤਾ ਵਿਚ ਐਮ. ਏ. ਪੰਜਾਬੀ ਸਮੈਸਟਰ ਦੂਜਾ ਦੇ ਵਿਦਿਆਰਥੀਆਂ
ਵੱਲੋਂ ਪ੍ਰਸਤੁਤ ਨਾਟਕ “ਪੰਜਾਬੀਆਂ ਦੀ ਸ਼ਾਨ ਮਾਂ ਬੋਲੀ ਪੰਜਾਬੀ” ਪਹਿਲੇ ਸਥਾਨ ਤੇ ਰਿਹਾ। ਬੀ.ਏ.
ਸਮੈਸਟਰ ਛੇਵਾ ਦੇ ਵਿਦਿਆਰਥੀਆਂ ਵੱਲੋਂ ਪ੍ਰਸਤੁਤ ਕੀਤੇ ਗਏ ਨਾਟਕ “ਭਟਕੇ ਪੰਜਾਬੀਆਂ ਦਾ
ਇਲਾਜ” ਦੂਜੇ ਅਤੇ “ਅੱਜ ਦਾ ਸ਼ੋਸ਼ਲ ਮੀਡੀਆਂ” ਨਾਟਕ ਤੀਸਰਾ ਸਥਾਨ ਤੇ ਰਹੇ। ਇਨ੍ਹਾਂ ਜੇਤੂ
ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ ਜੀ ਨੇ ਵਿਦਿਆਰਥੀਆਂ
ਨੂੰ ਦੱਸਿਆ ਕਿ ਸੰਸਾਰ ਭਰ ਵਿਚ ਕੌਮਾਤਰੀ ਮਾਂ ਬੋਲੀ ਦਿਵਸ ਲੌਕਾਂ ਨੁੰ ਭਲਾਈ ਅਤੇ
ਸੱਭਿਆਚਾਰਕ ਵੰਨ ਸੁਵੰਨਤਾ ਪ੍ਰਤੀ ਜਾਗ੍ਰਿਤ ਕਰਨ ਲਈ ਮਨਾਇਆ ਜਾਦਾ ਹੈ। ਉਨ੍ਹਾ ਕਿਹਾ ਕਿ
ਪੰਜਾਬੀ ਹੁਣ ਸਿਰਫ ਪੰਜਾਬ ਸੂਬੇ ਦੀ ਭਾਸ਼ਾ ਨਹੀਂ ਰਹੀ ਸਗੋਂ ਅੰਤਰ ਰਾਸ਼ਟਰੀ ਸਰੂਪ ਗ੍ਰਹਿਣ ਕਰ
ਚੁੱਕੀ ਹੈ। ਇਸ ਲਈ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਮਾਣ ਕਰਨਾ ਚਾਹੀਦਾ ਹੈ ਅਤੇ
ਮਾਤ ਭੂਮੀ ਵਾਂਗ ਹੀ ਮਾਂ ਬੋਲੀ ਦੀ ਰਾਖੀ ਕਰਨੀ ਚਾਹੀਦੀ ਹੈ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਨੇ
ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਅਕਾਲ ਅੰਮ੍ਰਿਤ ਕੌਰ ਅਤੇ ਸਮੂਹ ਪੰਜਾਬੀ ਵਿਭਾਗ ਦੀ
ਇਸ ਆਯੋਜਨ ਲਈ ਸ਼ਲਾਘਾ ਕੀਤੀ ਅਤੇ ਮੁਬਾਰਕਬਾਦ ਦਿੱਤੀ।