ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਵਿਚ ਕੋਵਿੰਡ-19 ਨੂੰ ਦੇਖਦੇ ਹੋਏ
ਸਿੱਖਿਆ ਸੰਸਥਾਵਾਂ ਵਿੱਚ ਕੀਤੀਆ ਗਈਆਂ ਛੁੱਟੀਆਂ ਦੇ ਕਾਰਨ ਵਿਦਿਆਰਥਣਾਂ ਦੀ
ਪੜਾ੍ਹਾਈ ਦੇ ਨੁਕਸਾਨ ਦੀ ਪੂਰਤੀ ਲਈ ਤਕਨੀਕੀ ਸਹਾਇਤਾ ਨਾਲ ਘਰ ਬੈਠੇ ਵਿਦਿਆਰਥੀਆਂ
ਨੂੰ ਈ–ਟੀਚਿੰਗ ਮਹੁੱਈਆ ਕਰਵਾਉਣ ਦਾ ਮਹੱਤਵਪੂਰਨ ਉਪਰਾਲਾ ਕੀਤਾ ਗਿਆ
ਹੈ। ਵਿਦਿਆਰਥਣਾਂ ਨੂੰ ਈ-ਨੋਟਸ, ਗੂਗਲ ਕਲਾਸ ਰੂਮ, ਈ-ਮੇਲ ਵੀਡੀਓ ਦੇ ਦੁਆਰਾ
ਪੜਾਈ ਦੀ ਸਮੱਗਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਕਲਾਸ ਦੇ ਪਹਿਲਾਂ ਤੋਂ
ਬਣੇ ਹੋਏ ਵਟਸਅੱਪ ਗਰੁੱਪ ਦੁਆਰਾ ਵੀ ਵਿਦਿਆਰਥੀ ਆਪਣੇ ਪ੍ਰਾਅਧਿਆਪਕਾਂ ਨਾਲ
ਪੜ੍ਹਾਈ ਸੰਬੰਧਿਤ ਜਰੂਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਟਟੋਰੀਅਲਜ਼ , ਅਸਾਈਨਮੈਂਟਸ,
ਐਨ.ਪੀ.ਟੀ.ਈ. ਐੱਲ ਦੇ ਵੀਡੀਓ ਲੈਕਚਰ, ਸਵਯਮ ਦੇ ਲੈਕਚਰ ਵੀ ਵਿਦਿਆਰਥੀਆਂ ਤੱਕ
ਪਹੁੰਚਾਏ ਜਾ ਰਹੇ ਹਨ । ਪ੍ਰਿੰਸੀਪਲ ਡਾ. ਨਵਜੋਤ ਜੀ ਦਿਸ਼ਾ ਨਿਰਦੇਸ਼ਾ ਹੇਠ ਚਲ ਰਹੇ ।
ਪ੍ਰਿੰਸੀਪਲ ਡਾ. ਨਵਜੋਤ ਜੀ ਦਿਸ਼ਾ ਨਿਰਦੇਸ਼ਾ ਹੇਠ ਚਲ ਰਹੇ ਇਸ ਸਾਰੇ ਕਾਰਜ ਬਾਰੇ ਉਹਨਾਂ
ਸ਼ਪੱਸ਼ਟ ਕੀਤਾ ਕਿ ਵਿਦਿਆਰਥੀਆ ਦੀ ਪੜ੍ਹਾਈ ਜਾਰੀ ਰੱਖੀ ਗਈ ਹੈ। ਅਸਾਈਨਮੈਂਟ
ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ ਤਾਂ ਕਿ ਉਹਨਾ ਦੀ ਪੜ੍ਹਾਈ ਦਾ ਕੋਈ ਨੁਕਸਾਨ
ਨਾ ਹੋ ਸਕੇ।