ਜਲੰਧਰ :ਲ਼ਾਇਲਪੁਰ ਖ਼ਾਲਸਾ ਕਾਲਜ ਫੋਰ ਵਿਮਨ, ਜਲੰਧਰ ਦੀਆਂ ਵਿਦਿਆਰਥਣਾਂ ਨੇ ਦੁਆਰਾ ਯੂਥ
ਫੇੈਸਟੀਵਲ ਵਿਚ ਸ਼ਾਨਦਾਰ ਉੱਪਲੱਬਧੀ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਸ
ਫੈਸਟੀਵਲ ਦੇ ਅੰਤਰਗਤ ਕਲੇਅ ਮਾਡਲਿੰਗ ਵਿਚ ਕਸ਼ਿਸ਼ ਨੇ ਦੂਜਾ, ਸਟਿੱਲ ਲਾਈਫ਼ੳਮਪ; ਵਿਚ ਪ੍ਰਿਅੰਕਾ
ਨੇ ਦੂਜਾ, ਫੋਟੋਗ਼ਾਫੀ ਵਿਚ ਨਿਤਾਸ਼ਾ ਰਿਸ਼ੀ ਨੇ ਤੀਸਰਾ, ਕਵਿਤਾ ਉਚਾਰਨ ਮੁਕਾਬਲੇ ਵਿਚ
ਜਸਪ੍ਰੀਤ ਕੋਰ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਫੁਲਕਾਰੀ ਵਿਚ ਅਮਨਪ੍ਰੀਤ
ਕੌਰ ਨੂੰ ਕੌਲਸੋਲੇਸ਼ਨ ਇਨਾਮ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਨਵਰੂਪ ਫਲੋਰਾ
ਨੂੰ ਭਾਸ਼ਣ ਪ੍ਰਤੀਯੋਗਤਾ ਵਿਚ, ਪ੍ਰੀਤੀ ਨੂੰ ਪੋਸਟਰ ਮੇਕਿੰਗ ਵਿਚ, ਮਨਦੀਪ ਕੌਰ ਨੂੰ
ਲੈਂਡਸਕੇਪ ਵਿਚ, ਮਨਪ੍ਰੀਤ ਕੌਰ ਨੂੰ ਕੋਲਾਜ਼ ਮੇਕਿੰਗ ਵਿਚ ਅਤੇ ਅਰਚਨਾ ਦੇਵੀ ਨੁੂੰ
ਕਾਰਟੂਨਿੰਗ ਵਿਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਅਤੇ ਇੰਚਾਰਜ਼ ਅਧਿਆਪਕ ਸਹਿਬਾਨ ਡਾ.
ਰੂਪਾਲੀ ਰਾਜਧਾਨ (ਫਾਈਨ ਆਰਟਸ ਵਿਭਾਗ ਅਤੇ ਮਿਸਜ਼ ਕੁਲਦੀਪ ਕੌਰ (ਫੈਸ਼ਨ ਡਿਜ਼ਾਇਨਿੰਗ
ਵਿਭਾਗ) ਨੁੂੰ ਵਧਾਈ ਦਿੱਤੀ।