ਫਗਵਾੜਾ 26 ਜੁਲਾਈ (ਸ਼ਿਵ ਕੋੜਾ) ਬਾਗਬਾਨੀ ਵਿਭਾਗ ਫਗਵਾੜਾ ਵਲੋਂ ਪੋਸ਼ਟਿਕ ਸੁਰੱਖਿਆ ਮੁਹਿਮ ਅਧੀਨ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਕਾਸ ਭਵਨ ਫਗਵਾੜਾ ਵਿਖੇ ਗੇਂਦਾ ਦੇ ਬੀਜ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਗਬਾਨੀ ਸੁਪਰਵਾਈਜਰ ਰੋਸ਼ਨ ਲਾਲ ਨੇ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਵਿਚ ਫਲਦਾਰ ਬੂਟੇ ਲਗਾਉਣ ਲਈ ਇਹ ਬੀਜ ਬਾਲਾਂ ਤਕਸੀਮ ਕੀਤੀਆਂ ਜਾਣੀਆਂ ਹਨ। ਇਹ ਬੀਜ ਬਾਲਾਂ ਸਾਂਝੀਆਂ ਥਾਵਾਂ ਤੇ ਰਸਤਿਆਂ ਆਦਿ ਤੇ ਲਗਾਈਆਂ ਜਾਣਗੀਆਂ। ਇਸ ਮੌਕੇ ਖੇਤੀਬਾੜੀ ਵਿਭਾਗ ਜਿਲ੍ਹਾ ਕਪੂਰਥਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਸੁਸ਼ੀਲ ਕੁਮਾਰ ਅਤੇ ਖੇਤੀਬਾੜੀ ਵਿਭਾਗ ਫਗਵਾੜਾ ਦੇ ਸਮੂਹ ਸਟਾਫ ਵਲੋਂ ਪੂਰਨ ਤੌਰ ਤੇ ਸਹਿਯੋਗ ਦਿੱਤਾ ਗਿਆ। ਡਾ. ਸੁਸ਼ੀਲ ਕੁਮਾਰ ਨੇ ਹਾਜਰ ਵਿਅਕਤੀਆਂ ਨੂੰ ਰੁੱਕਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਾਇਆ ਅਤੇ ਕਿਹਾ ਕਿ ਵਾਤਾਵਰਣ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਸਾਂਝੀ ਤੌਰ ਤੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਖੇਤੀਬਾੜੀ ਅਫਸਰ ਪਰਮਜੀਤ ਸਿੰਘ, ਪਰਮਜੀਤ ਸਿੰਘ ਮਹੇ ਖੇਤੀਬਾੜੀ ਵਿਕਾਸ ਅਫਸਰ, ਉਂਕਾਰ ਬੰਗੜ ਏ.ਟੀ.ਐਮ., ਬਲਵੰਤ ਰਾਏ ਜੂਨੀਅਰ ਟੈਕਨੀਸ਼ੀਅਨ ਅਤੇ ਹੁਸਨ ਲਾਲ ਖੇਤੀਬਾੜੀ ਸਬ-ਇੰਸਪੈਕਟਰ ਆਦਿ ਹਾਜਰ ਸਨ।