ਜਲੰਧਰ: ਵਾਰਡ ਨੰਬਰ-20 ਵਿੱਚ ਆਉਦੇ ਇਲਾਕਾ ਅਬਾਦਪੁਰਾ ਵਿੱਚ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ  ਰਜਿੰਦਰ ਬੇਰੀ  ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲਾ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਕੀਤਾ ਗਿਆ। ਇਸ ਮੌਕੇ ਵਿਧਾਇਕ  ਰਜਿੰਦਰ ਬੇਰੀ  ਨੇ ਕਿਹਾ ਕਿ ਸੀਵਰੇਜ ਪੈਣ ਤੋਂ ਬਾਅਦ ਜਲਦੀ ਵੀ ਜਲਦ ਤੋਂ ਜਲਦ ਸ਼ੁਰੂ ਕਰਾਏ ਜਾਣਗੇ। ਇਸ ਮੌਕੇ ਡਾ. ਜਸਲੀਨ ਸੇਠੀ ਨੇ ਕਿਹਾ ਕਿ ਅੱਜ ਇਸ ਇਲਕੇ ਵਿੱਚ ਨਵੀਂ ਸੀਵਰੇਜ ਲਾਈਨਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਇਸ ਨਾਲ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆਂ ਦੂਰ ਹੋਵੇਗੀ ਅਤੇ ਇਸ ਇਲਾਕੇ ਵਿੱਚ ਅਮਰੁੱਤ ਸਕੀਮ ਤਹਿਤ ਪਾਣੀ ਦੀਆਂ ਪਾਈਪਾ ਲਾਈਨ ਪਵਾਈਆਂ ਜਾ ਰਹੀਆਂ ਹਨ ਤਾ ਜੋ ਹਰ ਇੱਕ ਘਰ ਤੱਕ ਪੀਣ ਵਾਲਾ ਪਾਣੀ ਸਾਫ ਸੁਥਰਾ ਜਾਵੇ। ਇਸ ਲਈ ਮੈ ਆਪਣੇ ਸੈਂਟਰਲ ਵਿਧਾਇਕ  ਰਜਿੰਦਰ ਬੇਰੀ ਜੀ ਦਾ ਅਤੇ ਮੇਅਰ ਜਗਦੀਸ਼ ਰਾਜਾ ਜੀ ਦਾ ਧੰਨਵਾਦ ਕਰਦੀ ਹਾਂ। ਇਸ ਮੌਕੇ ਅਬਾਦਪੁਰਾ ਵਾਸੀਆਂ ਨੇ ਵਿਧਾਇਕ  ਰਜਿੰਦਰ ਬੇਰੀ , ਮੇਅਰ ਜਗਦੀਸ਼ ਰਾਜਾ, ਅਤੇ ਕੌਸਲਰ ਡਾ ਜਸਲੀਨ ਸੇਠੀ ਦਾ ਧੰਨਵਾਦ ਕੀਤਾ।