
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ ਸਦਕਾ ਮੇਹਰ ਚੰਦ ਪੋਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੋ ਅੱਜ 22-3-2021 (ਸੋਮਵਾਰ) ਨੂੰ “ਵਿਸ਼ਵ ਜਲ ਦਿਵਸ” ਮੋਕੇ ਤੇ ਜਲ ਸ਼ੰਰਕਸ਼ਣ ਅਭਿਯਾਨ ਸ਼ੁਰੂ ਕੀਤਾ ਗਿਆ।ਸ਼੍ਰੀ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਵਲੋਂ ਕਾਲਜ ਦੇ ਕੈਂਪਸ ਵਿੱਚ ਸਥਾਪਿਤ ਵਾਟਰ ਰੀਚਾਰਜਿੰਗ ਸਿਸਟਮ ਬਾਰੇ ਬੱਚਿਆਂ ਨੂੰ ਧਰਤੀ ਥੱਲੇ ਪਾਣੀ ਜਮਾਂ ਕਰਨ ਦੀ ਤਕਨੀਕ ਆਨਲਾਇੰਨ ਦੱਸੀ ਗਈ ਤਾਂਕਿ ਅਸੀ ਬਰਸਾਤੀ ਪਾਣੀ ਨੂੰ ਅਜਾਈ ਜਾਣ ਤੋਂ ਰੋਕ ਸਕੀਏ।ਇਸ ਨਾਲ ਜਿਥੇ ਸਾਡਾ ਪਾਣੀ ਧਰਤੀ ਥੱਲੇ ਚਲਾ ਜਾਦਾਂ ਹੈ ਉਥੇ ਪਾਣੀ ਸੜਕਾਂ,ਮੈਦਾਨਾਂ ਅਤੇ ਰਾਹਾਂ ਆਦਿ ਵਿੱਚ ਜ੍ਹਮਾਂ ਨਹੀ ਹੁੰਦਾ।ਇਸ ਨਾਲ ਆਵਾਜਾਈ ਵਿੱਚ ਵਿਘਨ ਵੀ ਨਹੀ ਪੈਂਦਾ ਅਤੇ ਹੜ੍ਹਾਂ ਤੋਂ ਵੀ ਰੋਕਥਾਮ ਹੁੰਦੀ ਹੈ।ਇਸ ਮੋਕੇ ਤੇ ਨੋਡਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ (ਇੰਟ੍ਰਨਲ ਕੌਅ੍ਰਾਡੀਨੇਟਰ) ਵਲੋਂ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਰੱਖਿਆ,ਪਛੂ-ਪੰਛੀਆਂ ਪ੍ਰਤੀ ਦਇਆ ,ਉਰਜਾ ਦੀ ਬੱਚਤ, ਹਵਾ-ਪਾਣੀ ਦੀ ਸੰਭਾਲ ਅਤੇ ਰੁੱਖ ਲਾਉਣ ਲਈ ਪੇ੍ਰਰਿਤ ਕੀਤਾ।ਇਸ ਦੌਰਾਨ ਕੁਦਰਤ ਨਾਲ ਖਿਲਵਾੜ ਛੱਡਕੇ ਉਸਦੇ ਨਜ਼ਾਰੇ ਮਾਨਣ ਦੀ ਗੱਲ ਹੋਈ ਤਾਂਕਿ ਅਸੀਂ ਕੁਦਰਤੀ ਆਫ਼ਤਾਂ ਅਤੇ ਲਾ-ਇਲਾਜ ਬਿਮਾਰੀਆਂ ਤੋਂ ਬੱਚ ਸਕੀਏ।ਇਸ ਵੈਬੀਨਾਰ ਵਿੱਚ ਲੱਗ-ਭੱਗ 62 ਲੋਕਾਂ ਨੇ ਸ਼ਿੱਕਤ ਕੀਤੀ।ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਪਾਣੀ ਨੂੰ ਸਾਡੇ ਜੀਵਨ ਦਾ ਅਧਾਰ ਦੱਸਦਿਆਂ ਇਸ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ।ਲੋਕਾਂ ਨੂੰ ਪਾਣੀ ਬਚਾਉਣ ਸੰਬਧੀ ਜਾਗਰੂਕ ਕਰਨ ਲਈ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ।ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਸੀ. ਡੀ. ਕੰਸਲਟੈਂਟ), ਸ਼੍ਰੀ ਮਨੋਜ ਕੁਮਾਰ ਅਤੇ ਸ਼੍ਰੀ ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਵੈਬੀਨਾਰ ਸੰਪਨ ਹੋਇਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪਾਣੀ ਦੀ ਬੱਚਤ ਪ੍ਰਤੀ ਸੁਚੇਤ ਹੋਣਾ ਅਜੋਕੇ ਸਮੇਂ ਦੀ ਭਖਦੀ ਲੋੜ ਦੱਸਿਆ।