ਜਲੰਧਰ 23,,ਸਤੰਬਰ–(ਸ਼ੈਲੀ ਐਲਬਰਟ, ਨਿਤਿਨ ਕੌੜਾ)- ਸ਼ਹਿਰ ’ਚ ਮੀਂਹ ਨੇ ਕਾਰਪੋਰੇਸ਼ਨ ਵਲੋਂ ਸ਼ਹਿਰ ’ਚ ਬਰਸਾਤ ਦੇ ਪਾਣੀ ਦੇ ਨਿਕਾਸ ਸੰਬਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ । ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਜਲ-ਥਲ ਕਰ ਦਿੱਤਾ । ਕਈ ਜਗਾਂ ਸੀਵਰੇਜ ਸਾਫ ਕਰਨ ਲਈ ਸੀਵਰੇਜ ਦੇ ਖੁਲੇ ਢਕੱਣਾ ਕਾਰਨ ਮੀਂਹ ਦੇ ਪਾਣੀ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਪਿਆ ਕੂੜਾ ਵੀ ਰੁੜਕੇ ਸੜਕ ’ਤੇ ਫੈਲ ਰਿਹਾ ਹੈ ਅਤੇ ਖੁਲੇ ਸੀਵਰੇਜ ਢੱਕਨਾ ਕਾਰਨ ਮੁੜ ਸੀਵਰੇਜ ਵਿਚ ਪੈ ਰਿਹਾ ਹੈ ਜੋ ਸੀਵਰੇਜ ਵੀ ਬੰਦ ਕਰੇਗਾ। ਇਸ ਦੇ ਨਾਲ-ਨਾਲ ਇਹ ਗੰਦਗੀ ਕਈ ਥਾਂਈ ਪੀਣ ਵਾਲੇ ’ਚ ਮਿਲਕੇ ਇਹ ਪਾਣੀ ਦੀ ਲੀਕੇਜ ਕਾਰਨ ਇਹ ਗੰਦਗੀ ਸ਼ਹਿਰ ਵਾਸੀਆਂ ਲਈ ਡਾਇਰਿਆ ਤੇ ਹੋਰ ਬੀਮਾਰੀਆਂ ਨੂੰ ਕਾਰਪੋਰੇਸ਼ਨ ਦੀ ਪ੍ਰੋਮੇਟ ਕਰਨ ਦੀ ਇਕ ਕੋਸ਼ਿਸ਼ ਹੀ ਸਾਬਤ ਹੋਵੇਗੀ ਤੇ ਸਾਫ ਕੀਤੇ ਸੀਵਰੇਜ ਮੁੜ ਬਲਾਕ ਹੋ ਜਾਣਗੇ। ਥੋੜੀ ਜਿਹੀ ਬਾਰਿਸ਼ ਨੇ ਕਾਰਪੋਰੇਸ਼ਨ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ ਦਿੱਤੀ ਹੈ ਤੇ ਇਸ ਬਾਰ ਤਾਂ ਸੀਵਰੇਜ ਦਾ ਗੰਦਾ ਪਾਣੀ ਵੀ ਸੜਕ ’ਤੇ ਮੀਂਹ ਦੇ ਪਾਣੀ ਵਿਚ ਮਿਲਿਆ ਸਾਫ ਨਜਰ ਆ ਰਿਹਾ ਹੈ। ਵਿਕਾਸ ਕਾਰਜਾਂ ਦੇ ਬਾਅਦ ਵੀ ਹਾਲਤ ’ਚ ਕੋਈ ਸੁਧਾਰ ਨਾ ਹੋਵੇ ਤਾਂ ਲੋਕ ਕਿਸ ਨੂੰ ਕਹਿਣ। ਦੁਕਾਨਦਾਰਾਂ ਨੂੰ ਪਹਿਲਾਂ ਵਾਲੀ ਮੁਸੀਬਤ ਤੋ ਕੋਈ ਰਾਹਤ ਨਹੀਂ ਮਿਲੀ। ਇਹ ਵੀ ਜਿਕਰਯੋਗ ਹੈ, ਕਿ ਜਲੰਧਰ ਹਲਕਾ ਉੱਤਰੀ ਦੇ ਕਾਂਗਰਸ ਵਿਧਾਇਕ ’ਤੇ ਸ਼ਹਿਰ ਦੇ ਮੇਅਰ ਨੇ ਚੋਣਾ ਤੋਂ ਪਹਿਲਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਵਿੱਚ ਫੇਲ ਰਹੇ ।