ਫਗਵਾੜਾ 12 ਅਪ੍ਰੈਲ (ਸ਼ਿਵ ਕੋੜਾ) ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਮਿਸ਼ਨ ਫਤਿਹ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 48 ਸਥਿਤ ਰੱਖਾ ਸ਼ਿਵਾਲਾ ਮੰਦਰ ਮੁਹੱਲਾ ਮਨਸਾ ਦੇਵੀ ਨਗਰ ਵਿਖੇ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸ਼ਰਮਾ ਦੇ ਯਤਨਾਂ ਸਦਕਾ ਕੋਵਿਡ-19 ਕੋਰੋਨਾ ਟੀਕਾਕਰਨ ਕੈਂਪ ਲਗਾਇਆ। ਇਸ ਦੌਰਾਨ 45 ਸਾਲ ਤੋਂ ਵੱਧ ਉਮਰ ਦੇ ਕਰੀਬ 90 ਔਰਤਾਂ ਅਤੇ ਮਰਦਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਅਣਥਕ ਯਤਨਾਂ ਸਦਕਾ ਸਿਹਤ ਵਿਭਾਗ ਪੰਜਾਬ ਵਲੋਂ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਸ਼ੁਰੂ ਕੀਤੀ ਕੋਵਿਡ ਵੈਕਸੀਨ ਲਗਾਉਣ ਦੀ ਮੁਹਿਮ ਦਾ ਵੱਧ ਤੋਂ ਵੱਧ ਫਾਇਦਾ ਚੁੱਕਣਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਤੋਂ ਪਹਿਲਾਂ ਉਨ੍ਹਾਂ ਕੈਂਪ ਦਾ ਸ਼ੁੱਭ ਆਰੰਭ ਕਰਦੇ ਹੋਏ ਖੁਦ ਵੀ ਵੈਕਸੀਨ ਲਗਵਾਈ। ਇਸ ਮੌਕੇ ਏ.ਐਨ.ਐਮ ਪਰਮਿੰਦਰ ਕੌਰ, ਸੀਮਾ ਦੇਵੀ ਆਸ਼ਾ ਵਰਕਰ, ਨੇਹਾ, ਕੁਲਦੀਪ ਸ਼ਰਮਾ, ਵਿੱਕੀ, ਸੋਨੂੰ ਸ਼ਰਮਾ, ਨਰੇਸ਼ ਕੁਮਾਰ , ਅਸ਼ੋਕ ਸ਼ਰਮਾ, ਪੱਪੀ ਗੁਪਤਾ, ਜੀਤਾ ਸੈਣੀ, ਬਿੱਲਾ ਜੋਨੀ, ਮੀਨਾਕਸ਼ੀ ਵਰਮਾ, ਨਰਿੰਦਰ ਸਿੰਘ, ਰਾਜ ਮਹਾਜਨ, ਪੰਡਿਤ ਪੂਰਣ ਚੰਦ ਆਦਿ ਹਾਜਰ ਸਨ।