ਫਗਵਾੜਾ 5 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਨਜਦੀਕੀ ਪਿੰਡ ਸਾਹਨੀ ਵਿਖੇ ਸਥਿਤ ਸ਼ਿਵ ਮੰਦਰ ਨੂੰ ਜਾਣ ਵਾਲੀ ਸੜਕ ਦੀ ਪੰਚਾਇਤ ਵਲੋਂ ਇੰਟਰਲੋਕ ਟਾਇਲਾਂ ਨਾਲ ਕਰਵਾਈ ਗਈ ਉਸਾਰੀ ਨੂੰ ਲੈ ਕੇ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸਰਪੰਚ ਰਾਮਪਾਲ ਸਾਹਨੀ ਨੇ ਦੱਸਿਆ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਮੰਦਰ ਆਉਣ-ਜਾਣ ਵਾਲੇ ਸ਼ਰਧਾਲੂ ਕਾਫੀ ਪਰੇਸ਼ਾਨ ਹੁੰਦੇ ਸਨ ਜਿਸ ਨੂੰ ਦੇਖਦੇ ਹੋਏ ਪਹਿਲ ਦੇ ਅਧਾਰ ਤੇ ਸੜਕ ਦੀ ਉਸਾਰੀ ਕਰਵਾ ਦਿੱਤੀ ਗਈ ਹੈ। ਉਹਨਾਂ ਜਿੱਥੇ ਪਿੰਡ ਦੇ ਵਿਕਾਸ ਲਈ ਗ੍ਰਾਂਟਾਂ ਮੁਹੱਈਆ ਕਰਵਾਉਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਉਹਨਾਂ ਦੀ ਪ੍ਰਾਥਮਿਕਤਾ ਹੈ। ਉਹਨਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਵਿਕਾਸ ਦੇ ਕੰਮ ਵੀ ਇਕ ਇਕ ਕਰਕੇ ਪੂਰੇ ਕਰਵਾਏ ਜਾਣਗੇ। ਸ਼ਿਵ ਮੰਦਰ ਕਮੇਟੀ ਦੇ ਚੇਅਰਮੈਨ ਦੇਵੀ ਪ੍ਰਕਾਸ਼, ਪ੍ਰਧਾਨ ਦਵਿੰਦਰ ਪਿੰਕੂ ਅਤੇ ਮੰਦਰ ਦੇ ਪੰਡਿਤ ਮਹੇਸ਼ ਚੰਦਰ ਨੇ ਕਿਹਾ ਕਿ ਪੰਚਾਇਤ ਨੇ ਸੰਗਤ ਦੀ ਮੁਸ਼ਕਲ ਦਾ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਹੈ ਜਿਸ ਲਈ ਉਹ ਸਰਪੰਚ ਰਾਮਪਾਲ ਸਾਹਨੀ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਮੰਦਰ ਕਮੇਟੀ ਦੇ ਜਨਰਲ ਸਕੱਤਰ ਰਾਮ ਮੂਰਤੀ, ਰਜਿੰਦਰ ਕੌਸ਼ਲ, ਜੋਗਿੰਦਰ ਭਾਰਦਵਾਜ, ਰਾਜਾ ਸਾਹਨੀ, ਮਿੱਕੀ ਕਾਹਲੋਂ, ਰਿੰਕੂ, ਹਨੀ, ਅਭੀ, ਵਿਕਾਸ ਮਨਜੀਤ, ਪੱਪੂ, ਅਨੂੰ ਕੁਮਾਰ, ਕਾਮਰੇਡ ਰਣਦੀਪ ਸਿੰਘ ਰਾਣਾ, ਜਸਬੀਰ ਸਿੰਘ ਕਾਲਾ, ਪੰਚਾਇਤ ਮੈਂਬਰ ਬੀਬੀ ਊਸ਼ਾ ਰਾਣੀ, ਬੀਬੀ ਪਰਮਜੀਤ ਕੌਰ, ਚੁੰਨੀ ਰਾਮ ਨਿੱਕਾ, ਜਰਨੈਲ ਸਿੰਘ, ਮੇਜਰ ਸਿੰਘ, ਹਰਨੇਕ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ।