ਜੰਮੂ : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਮੁੱਖ ਯੋਗਰਾਜ ਸ਼ਰਮਾ ਦੀ ਅਗਵਾਹੀ ਚ ਆਜ਼ਾਦੀ ਦਿਹਾੜੇ ਤੇ ਸਮਰਪਿਤ ਤਿਰੰਗਾ ਮਾਰਚ ਜੰਮੂ ਤੋਂ ਸ੍ਰੀ ਨਗਰ ਨੂੰ ਕੱਢਿਆ ਜਾ ਰਿਹਾ ਸੀ ਕਿ ਰਸਤੇ ਚ ਹੀ ਨਗਰੋਟਾ ਪੁਲਿਸ ਨੇ ਸ਼ਿਵ ਸੈਨਿਕਾਂ ਨੂੰ ਸ੍ਰੀ ਨਗਰ ਜਾਣ ਤੋਂ ਰੋਕ ਲਿਆ ਤੇ ਉਹਨਾਂ ਨੂੰ ਥਾਣਾ ਨਗਰੋਟਾ ਲਿਆ ਕੇ ਨਜ਼ਰਬੰਦ ਕਰ ਲਿਆ 50 ਦੇ ਕਰੀਬ ਸ਼ਿਵ ਸੈਨਿਕ ਪੁਲਿਸ ਵਲੋਂ ਨਜ਼ਰਬੰਦ ਕੀਤੇ ਗਏ । ਇਸ ਮੌਕੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ, ਮਨੀਸ਼ ਸੈਣੀ , ਜੋਗਿੰਦਰ ਪਾਲ ਜੱਗੀ ਜਰਨਲ ਸੈਕਟਰੀ ਪੰਜਾਬ, ਪਾਰਟੀ ਬੁਲਾਰੇ ਅਤੇ ਜਿਲਾ ਪ੍ਰਮੁੱਖ ਸੁਭਾਸ਼ ਗੋਰੀਆਂ, ਯੂਥ ਪ੍ਰਧਾਨ ਸੰਜੀਵ ਭਾਸਕਰ , ਸੰਗਠਨ ਮੰਤਰੀ ਪੰਕਜ, ਸਹਿਰੀ ਪ੍ਰਧਾਨ ਮੁਕੇਸ਼ ਸਿਆਲ, ਉਪ ਪ੍ਰਧਾਨ ਪੰਜਾਬ ਅਸ਼ਵਨੀ ਸ਼ਰਮਾ, ਯੂਥ ਪ੍ਰਧਾਨ ਜਲੰਧਰ ਬਲਬੀਰ ਗੋਰੀਆਂ , ਮਹਿਲਾ ਵਿੰਗ ਸੈਕਟਰੀ ਪਰਮਜੀਤ ਕੌਰ, ਰਕੇਸ਼ ਕੁਮਾਰ ਟੋਨੀ , ਸੁਸ਼ੀਲ ਕੁਮਾਰ ਸ਼ੀਲਾ, ਰਕੇਸ਼ ਕੁਮਾਰ, ਦਵਿੰਦਰ ਕੁਮਾਰ ਤੋਂ ਇਲਾਵਾ ਆਦਿ ਵੀ ਮੌਜੂਦ ਸੀ ।