ਜਲੰਧਰ : ਹਲਕਾ ਜਲੰਧਰ ਵੈਸਟ ਚ ਪੈਂਦੇ ਵਾਰਡ ਨੰ 41 ਦੇ ਮੋਹੱਲਾ ਨਿਊ ਗੀਤਾਂ ਕਾਲੋਨੀ ਤੋਂ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਧਾਨ ਸੁਭਾਸ਼ ਗੋਰੀਆਂ ਦੀ ਅਗਵਾਈ ਚ ਜੰਮੂ ਕਸ਼ਮੀਰ ਚ ਤਿਰੰਗਾ ਮਾਰਚ ਕੱਢਣ ਲਈ ਰਵਾਨਾ ਹੋਏ । ਸੁਭਾਸ਼ ਗੋਰੀਆਂ ਨੇ ਕਿਹਾ ਕਿ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਪ੍ਰਦੇਸ਼ ਵਲੋਂ ਜੰਮੂ ਕਸ਼ਮੀਰ ਚ ਤਿਰੰਗਾ ਯਾਤਰਾ ਕੱਢਣ ਸਬੰਧੀ ਪੰਜਾਬ ਦੇ ਸਾਰੇ ਜਿਲਾ ਪ੍ਰਧਾਨ ਅਤੇ ਸ਼ਿਵ ਸੈਨਾ ਆਗੂ ਜੰਮੂ ਅੱਜ 2 ਵਜੇ ਪੁਹੰਚ ਕੇ ਤਿਰੰਗਾ ਮਾਰਚ ਕੱਢਣਗੇ ਇਸ ਮੌਕੇ ਜਲੰਧਰ ਤੋਂ ਰਵਾਨਾ ਹੋਏ ਸਹਿਰੀ ਪ੍ਰਧਾਨ ਮੁਕੇਸ਼ ਸਿਆਲ ,ਜਰਨਲ ਸੈਕਟਰੀ ਰਾਕੇਸ਼ ਕੁਮਾਰ ਟੋਨੀ, ਸੁਸ਼ੀਲ ਕੁਮਾਰ ਸ਼ੀਲਾ, ਪੰਜਾਬ ਸੈਕਟਰੀ ਮਹਿਲਾ ਵਿੰਗ ਪਰਮਜੀਤ ਕੌਰ, ਸ਼ਿੰਦੋ ਦੇਵੀ , ਗਗਨਦੀਪ ਸਿੰਘ, ਵਿੱਕੀ ਵਰਮਾ, ਸੰਦੀਪ ਭਗਤ ਆਦਿ ਵੀ ਮੌਜੂਦ ਸੀ।