ਜਲੰਧਰ :- ਅੱਜ ਪ੍ਰੈਸ ਕਾਨਫਰੰਸ ਦੋਰਾਨ ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਵਪਾਰੀਆਂ ਦੀਆ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਯਤਨ ਤੇਜ ਕਰ ਦਿਤੇ ਹਨ ਵਪਾਰੀਆਂ ਦੇ ਸੀ ਫਾਰਮ ਦੀ ਸਮੱਸਿਆ ਸੰਬੰਧੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਐਮ.ਐਲ.ਏ.ਸ਼ੁਸੀਲ ਰਿੰਕੂ, ਚੇਅਰਮੈਨ ਅਮਰਜੀਤ ਸਿੰਘ ਟਿੱਕਾ ,ਮਲਵਿੰਦਰ ਸਿੰਘ ਲੱਕੀ ਤੇ ਸਬੰਧਿਤ ਅਧਿਕਾਰੀ ਹਿੱਸਾ ਲੈਣਗੇ। ਮੰਗਲਵਾਰ ਸ਼ੁਸੀਲ ਰਿੰਕੂ ਦੀ ਗੱਡੀ ਦਾ ਐਕਸੀਡੈਂਟ ਹੋਣ ਕਰਕੇ ਇਹ ਮੀਟਿੰਗ ਟਾਲ ਦਿੱਤੀ ਗਈ। ਵਪਾਰੀਆਂ ਦੀ ਮੰਗ ਤੇ ਡੀਮਡ ਪਾਲਿਸੀ ਤੇ ਵੀ ਵਿਚਾਰ ਕੀਤਾ ਜਾਵੇਗਾ। ਆਰਥਿਕ ਮੰਦੀ ਨਾਲ ਜੂਝ ਰਹੇ ਉਦਯੋਗਾਂ ਨੂੰ ਬਹਾਰ ਕੱਢਣ ਲਈ ਮੁੱਖ ਮੰਤਰੀ ਦੀ ਕੋਸ਼ਿਸ਼ ਜਲਦ ਰੰਗ ਲਿਆਵੇਗੀ। ਸਬੰਧਤ ਅਧਿਕਾਰੀਆ ਨੂੰ ਇਸ ਸੰਬੰਧੀ ਦਿਸ਼ਾ ਨਿਰਦੇਸ਼ ਮੁੱਖ ਮੰਤਰੀ ਵਲੋਂ ਦਿੱਤੇ ਜਾ ਚੁੱਕੇ ਹਨ। ਵੈਟ ਨਾਲ ਸਬੰਧਿਤ ਸਾਰੇ ਕੰਮਾ ਦਾ ਜਲਦ ਹੱਲ ਕੱਢਿਆ ਜਾ ਰਿਹਾ ਹੈ। ਕੋਰੋਨਾ ਕਾਲ ਦੌਰਾਨ ਉਦਯੋਗਪਤੀ ਬਾਹਰਲੇ ਸੂਬਿਆਂ ਵਿੱਚ ਨਹੀਂ ਜਾ ਸਕੇ, ਕੇਂਦਰ ਸਰਕਾਰ ਦੀਆ ਗਲਤ ਨੀਤੀਆ ਕਾਰਨ ਉਦਯੋਗ ਦਾ ਵੱਡਾ ਨੁਕਸਾਨ ਹੋਇਆ