ਸ਼੍ਰੀ ਮੁਕਤਸਰ ਸਹਿਬ : ਕੋਟਕਪੂਰਾ ਮੁੱਖ ਸੜਕ ਤੇ ਅੱਜ ਇੱਕ ਮੋਟਰਸਾਕਿਲ ਬੱਸ ਹੇਠਾਂ ਆਉਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਇੱਕ ਰਿਪੋਰਟ ਦੇ ਮੁਤਾਬਕ ਸਾਰ 4 ਨੌਜਵਾਨ ਪਿੰਡ ਬੜਿੰਗ ਦੇ ਵਾਸੀ ਸਨ ਇਹ ਮੋਟਰਸਾਕਿਲ ਤੇ ਸਵਾਰ ਹੋ ਕੇ ਸ਼੍ਰੀ ਮੁਕਤਸਰ ਸਹਿਬ ਨੂੰ ਜਾ ਰਹੇ ਸਨ ਤੇ ਇੱਕ ਟਰੱਕ ਨੂੰ ਓਵਰਟੇਕ ਕਰਦਿਆ ਮੋਟਰਸਾਕਿਲ ਬੱਸ ਹੇਠਾਂ ਆ ਗਿਆ ਤੇ ਮੌਕੇ ਤੇ ਹੀ 4 ਦੀ ਮੌਤ ਹੋ ਗਈ ਸੜਕ ਹਾਦਸੇ ਮਗਰੋਂ ਭਾਵੇਂ ਨੌਜਵਾਨਾਂ ਦੀਆਂ ਲਾਸ਼ਾਂ ਐਂਬੂਲੈਂਸ ‘ਚ ਰੱਖ ਦਿੱਤੀਆਂ ਗਈਆਂ ਹਨ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕਾਂ ਨੇ ਲਾਸ਼ਾਂ ਵਾਲੀਆਂ ਗੱਡੀਆਂ ਨੂੰ ਜਾਣ ਨਹੀਂ ਦਿੱਤਾ ਅਤੇ ਸੜਕ ‘ਤੇ ਹੀ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਪੀੜਤ ਪਰਿਵਾਰ ਅਤੇ ਹੋਰ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਬੱਸ ਚਾਲਕ ਖ਼ਿਲਾਫ਼ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਮਜ਼ਦੂਰ ਪਰਿਵਾਰ ਦੇ ਮੌਤ ਦਾ ਸ਼ਿਕਾਰ ਹੋਏ ਚਾਰਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ।