ਫਗਵਾੜਾ1 ਫਰਵਰੀ (ਸ਼ਿਵ ਕੋੜਾ) ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਸਕੇਪ-ਸਾਹਿਤਕ ਸੰਸਥਾ ਦੁਆਰਾ ਮਹੀਨਵਾਰ ਕਵੀ ਦਰਬਾਰ ਉਘੇ ਗ਼ਜ਼ਲਗੋ ਬਲਦੇਵ ਰਾਜ ਕੋਮਲ ਅਤੇ ਪ੍ਰੋ. ਓਮ ਪ੍ਰਕਾਸ਼ ਸੰਦਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ `ਚ ਦੋ ਦਰਜਨ ਦੇ ਕਰੀਬ ਲੇਖਕਾਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ। ਸਮਾਗਮ ਦਾ ਆਰੰਭ ਦਿੱਲੀ ਕਿਸਾਨ ਮੋਰਚੇ `ਚ ਸ਼ਹੀਦ ਹੋਏ ਕਿਸਾਨਾਂ ਨੂੰ ਯਾਦ ਕਰਕੇ ਕੀਤਾ ਗਿਆ। ਕਵੀ ਦਰਬਾਰ ਵਿੱਚ ਕਿਸਾਨੀ ਸੰਘਰਸ਼ ਦੀ ਝੱਲਕ ਸਾਫ਼ ਦੇਖੀ ਗਈ। ਕਵੀ ਦਰਬਾਰ `ਚ ਹਿੱਸਾ ਲੈਣ ਵਾਲਿਆਂ `ਚ ਉਰਮਲਜੀਤ ਸਿੰਘ ਵਾਲੀਆਰਵਿੰਦਰ ਚੋਟ ਉਸਤਾਦ ਸ਼ਾਇਰ ਭਜਨ ਸਿੰਘ ਵਿਰਕਗ਼ਜ਼ਲਗੋ ਮਨੋਜ ਫਗਵਾੜਵੀਕਵੀ ਸੁਖਦੇਵ ਸਿੰਘ ਗੰਢਵਾਂਅਵਤਾਰ ਸਿੰਘ ਰੰਧਾਵਾਆਜ਼ਾਦ ਰੰਗ ਮੰਚ ਤੋਂ ਬੀਬਾ ਕੁਲਵੰਤਲਸ਼ਕਰ ਸਿੰਘਸੀਤਲ ਰਾਮ ਬੰਗਾਬਚਨ ਗੁੜਾਸੁਬੇਗ ਸਿੰਘ ਹੰਝਰਾਨਰੰਜਨ ਸਿੰਘ ਪਰਵਾਨਾਦਿਲਬਹਾਰ ਸ਼ੌਕਤਜਸਵਿੰਦਰ ਸਿੰਘ ਹਮਦਰਦ ਆਦਿ ਹਾਜ਼ਿਰ ਸਨ। ਕਵੀਆਂ ਨੇ ਇੱਕਜੁੱਟ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਪਰਵਿੰਦਰ ਜੀਤ ਸਿੰਘ ਦੁਆਰਾ ਨਿਭਾਈ ਗਈ। ਬਲਦੇਵ ਰਾਜ ਕੋਮਲ ਨੇ ਆਪਣੇ ਪ੍ਰਧਾਨਗੀ ਭਾਸ਼ਣ `ਚ ਕਵੀਆਂ ਵੱਲੋਂ ਸੁਣਾਈਆਂ ਕਵਿਤਾਵਾਂਗ਼ਜ਼ਲਾਂ ਅਤੇ ਗੀਤਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਿਸਾਨੀ ਸੰਘਰਸ਼ ਨੇ ਲੇਖਕਾਂ ਦੀ ਕਲਮ ਨੂੰ ਤਿੱਖਿਆ ਕੀਤਾ ਹੈ। ਲੇਖਕਾਂ ਨੇ  ਸੱਚ ਦਾ ਸਾਥ ਦਿੱਤਾ ਹੈ। ਹੋਰਾਂ ਤੋਂ ਇਲਾਵਾ ਕਵੀ ਦਰਬਾਰ ਵਿੱਚ ਮਨਦੀਪ ਸਿੰਘਦਰਸ਼ਨ ਕਟਾਰੀਆਰਣਜੀਤ ਕੁਮਾਰ ਉਰਫ ਗਮਰੂ ਬਾਂਸਲਕਸ਼ਮੀਰ ਸਿੰਘ ਆਦਿ ਹਾਜ਼ਿਰ ਸਨ।